ਹਰਜੋਤ ਬੈਂਸ, ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ ਦੇ ਨਾਲ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਣੇ

ਸ੍ਰੀ ਅਨੰਦਪੁਰ ਸਾਹਿਬ 24 ਸਤੰਬਰ ,2024 – ਹਰਜੋਤ ਸਿੰਘ ਬੈਂਸ ਨੂੰ ਪੰਜਾਬ ਸਰਕਾਰ ਵਿੱਚ ਸਕੂਲ ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਦੇ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਜਿੰਮੇਵਾਰੀ ਮਿਲ ਗਈ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਹੁਣ ਉਹ ਇਨ੍ਹਾਂ ਅਹਿਮ ਅਹੁਦਿਆਂ ਦੀ ਜਿੰਮੇਵਾਰੀ ਸੰਭਾਲਣਗੇ।

ਮੰਤਰੀ ਮੰਡਲ ਫੇਰਬਦਲ ਉਪਰੰਤ ਪੰਜਾਬ ਸਰਕਾਰ ਵਿੱਚ ਵਿਭਾਗਾ ਦੀ ਵੰਡ ਮੌਕੇ ਹਰਜੋਤ ਸਿੰਘ ਬੈਂਸ ਨੂੰ ਸੂਬੇ ਦੇ ਅਹਿਮ ਅਹੁਦਿਆਂ ਦੇ ਨਾਲ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜਿੰਮੇਵਾਰੀ ਮਿਲਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਸਮਰਥਕਾਂ ਤੇ ਮੀਡੀਆ ਮੈਂਬਰਾਂ ਵੱਲੋਂ ਲਗਾਤਾਰ ਵਧਾਈਆਂ ਤੇ ਮੁਬਾਰਕਾਂ ਦੀਆਂ ਘੰਟੀਆ ਵੱਜਣੀਆਂ ਜਾਰੀ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਉਨ੍ਹਾਂ ਦੀ ਇਸ ਪ੍ਰਗਤੀ ਦੀ ਚਰਚਾ ਹੈ।

ਹਰਜੋਤ ਬੈਂਸ ਦੇ ਮੀਡੀਆ ਕੁਆਰਡੀਨੇਟਰ ਦੀਪਕ ਸੋਨੀ ਦੱਸਿਆ ਕਿ ਉਨ੍ਹਾਂ ਨੂੰ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੋ ਇਲਾਵਾ ਜਿਲ੍ਹਾ ਅਤੇ ਹੋਰ ਖੇਤਰਾਂ ਵਿੱਚੋਂ ਵਧਾਈਆਂ ਦੇ ਫੋਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ.ਬੈਂਸ ਪਹਿਲਾ ਹੀ ਬਹੁਤ ਅਣਥੱਕ ਮਿਹਨਤੀ ਇਮਾਨਦਾਰ ਤੇ ਲਗਨ ਨਾਲ ਕੰਮ ਕਰ ਰਹੇ ਹਨ। ਇਹ ਮਹੱਤਵਪੂਰਨ ਅਹੁਦਾ ਉਨ੍ਹਾਂ ਦੀ ਮਿਹਨਤ ਦੇ ਕਾਰਨ ਮਿਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਗੁਰਦੁਆਰਾ ਟਿੱਲਾ ਬਾਬਾ ਫਰੀਦ ਅਤੇ ਮਾਈ ਗੋਦੜੀ ਸਾਹਿਬ ਨਤਮਸਤਕ ਹੋਏ

DAV ਸਕੂਲ ਮਾਨਸਾ ਦਾ ਆਕਾਸ਼ਦੀਪ ਬਣਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟ ਕੌਂਸਲ ਦਾ ਪ੍ਰੈਜੀਡੈਂਟ