ਅਫੀਮ , ਚਰਸ, ਨਸ਼ੀਲੀਆਂ ਗੋਲੀਆਂ, ਬਾਇਓਰੈਪ ਸਿਰਪ ਸਮੇਤ 2 ਗ੍ਰਿਫਤਾਰ

  • ਨਸ਼ਾ ਤਸ਼ਕਰੀ ਦੀ ਰੋਕਥਾਮ ਵਿੱਚ ਮਿਲੀ ਭਾਰੀ ਸਫਲਤਾ
  • ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
  • 2 ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ , 16000 ਗੋਲੀਆਂ ਲੋਮੋਟਿਲ , 900 ਗੋਲੀਆਂ ਨਿਟਰਾਜ਼ਿੰਪਾਮ ਅਤੇ 75 ਬੋਤਲਾਂ ਬਾਇਓਰੈਪ ਸਿਰਪ ਬ੍ਰਾਮਦ

ਐਸ.ਏ.ਐਸ ਨਗਰ, 09 ਜਨਵਰੀ 2021 – ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਚ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 08.01.2021 ਨੂੰ ਦੌਰਾਨੇ ਨਾਕਾਬੰਦੀ ਮੇਨ ਹਾਈਵੇ ਝਰਮੜੀ ਸਿਵ ਮੰਦਿਰ ਪਾਸੇ ਦੋ ਵਿਅਕਤੀ ਕਮਲਦੇਵ ਘਾਤਰੀ ਪੁੱਤਰ ਨਰ ਬਹਾਦੁਰ ਵਾਸੀ ਕੋਹਲਪੁਰ ਨਗਰ ਪਾਲਿਕਾ ਜਿਲਾ ਬਾਂਕੇ ਨੇਪਾਲ ਤੇ ਪਰਮੋਦ ਜੰਗ ਸਾਹ ਪੁੱਤਰ ਦੀਪੇਂਦਰ ਜੰਗ ਸਾਹ ਵਾਸੀ ਅਥਬੀਸ ਕੋਟ ਜਿਲਾ ਰੁਕੁਮ ਨੇਪਾਲ ਨੂੰ ਸੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਸੀ ਜਿਨਾ ਪਾਸ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ ਤੋਂ ਤਲਾਸ਼ੀ ਲਈ ਮੌਕਾ ਪਰ ਸ੍ਰੀ ਰੁਪਿੰਦਰਜੀਤ ਸਿੰਘ ਡੀ ਐਸ ਪੀ, ਪੀ ਬੀ ਆਈ ਐਨ ਡੀ ਪੀ ਐੱਸ ਜਿਲ੍ਹਾ ਐਸ.ਏ.ਐਸ ਨਗਰ ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਹਾਜਰੀ ਵਿਚ ਉਕਤ ਵਿਅਕਤੀਆਂ ਵੱਲੋਂ ਮੌਢੇ ਤੋਂ ਲਟਕਾਏ ਗਏ ਬੈਗਾ ਦੀ ਤਲਾਸ਼ੀ ਲੈਣ ਤੋਂ ਕਮਲਦੇਵ ਘਾਤਰੀ ਉਕਤ ਦੋ ਕਬਜੇ ਵਾਲੇ ਬੈਗ ਵਿਚੋ 2 ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ (Comercial quantity) ਪਰਮੋਦ ਜੰਗ ਸਾਹ ਦੇ ਕਬਜੇ ਵਾਲੇ ਬੈਗ ਵਿਚੋਂ 16000 tablet lomotill (Comercial quantity), 900 tablet Nitrazinpaam (Comercial quantity) ਅਤੇ Biorep syrup 75 bottle (Comercial quantity) ਬ੍ਰਾਮਦ ਕੀਤੀ ।

ਦੋਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 9 ਮਿਤੀ 08/1/2021, ਅ/ਧ 18/20/22/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਦੋਵੇ ਵਿਅਕਤੀਆਂ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਦੋਸੀਆਨ ਨੂੰ ਮਿਤੀ 09/1/2021 ਨੂੰ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ, ਪੀ.ਸੀ.ਐਸ, ਜੇ.ਐਮ.ਆਈ.ਸੀ. ਸਬ ਡਵੀਜਨ ਡੇਰਾਬੱਸੀ ਦੀ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੋਸੀਆਨ ਨੇ ਆਪਣੀ ਪੁਛ ਗਿਛ ਵਿਚ ਦੱਸਿਆ ਹੈ ਕਿ ਉਹ ਨੇਪਾਲ ਤੋਂ ਅਫੀਮ ਅਤੇ ਚਰਸ ਲਿਆ ਕੇ ਸ਼ਿਮਲਾ ਅਤੇ ਮੈਡੀਕਲ ਨਸ਼ਾ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਵੇਚਦੇ ਸਨ, ਜਿਨ੍ਹਾਂ ਪਾਸੋਂ ਮੁਕੱਦਮਾ ਹਜਾ ਵਿੱਚ ਹੋਰ ਡੂੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਗ੍ਰਿਫਤਾਰੀ ਸਬੰਧੀ ਵੇਰਵਾ:
(1) ਕਮਲ ਦੇਵ ਘਾਤਰੀ ਪੁੱਤਰ ਨਰ ਬਹਾਦੁਰ ਵਾਸੀ ਕੋਹਲਪੁਰ ਨਗਰ ਪਾਲਿਕਾ ਜਿਲਾ ਬਾਂਕੇ ਨੇਪਾਲ ਉਮਰ ਕੀਬ 33 ਸਾਲ ਯੋਗਤਾ ਤੀਜੀ ਪਾਸ
(2)ਪਰਮੋਦ ਜੰਗ ਸਾਹ ਪੁਤਰ ਦੀਪੇਂਦਰ ਜੰਗ ਸਾਹ ਵਾਸੀ ਅਥਬੀਸ ਕੋਟ ਜਿਲਾ ਰੁਕੁਮ ਨੇਪਾਲ ਉਮਰ ਕਰੀਬ 38 ਸਾਲ ਯੋਗਤਾ ਪੰਜਵੀ ਪਾਸ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਿੰਡ ਟੋਡਰ ਮਾਜਰਾ ਮਾਮਲੇ ਦੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਨਿਖੇਧੀ

ਪੰਜਾਬ ‘ਚ ਹੁਣ 1000 ਲੜਕਿਆਂ ਪਿੱਛੇ ਲੜਕੀਆਂ ਦੀ ਦਰ 920 ਹੋਈ – ਅਰੁਨਾ ਚੌਧਰੀ