ਕੈਨੇਡਾ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਕੀਤੀ ਛੇੜਛਾੜ, ਬਦਮਾਸ਼ਾਂ ਨੇ ਬੁੱਤ ‘ਤੇ ਲਗਾਇਆ ਫਲਸਤੀਨ ਦਾ ਝੰਡਾ

ਚੰਡੀਗੜ੍ਹ, 28 ਸਤੰਬਰ 2024 – ਕੈਨੇਡਾ ਦੇ ਬਰੈਂਪਟਨ ਸੂਬੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਕੁਝ ਫਲਸਤੀਨੀ ਬਦਮਾਸ਼ਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨ ਦਾ ਝੰਡਾ ਵੀ ਲਾ ਦਿੱਤਾ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਇਹ ਵੀਡੀਓ ਕੈਨੇਡੀਅਨ ਪੱਤਰਕਾਰ ਨੇ ਸ਼ੇਅਰ ਕੀਤੀ ਹੈ। ਪੱਤਰਕਾਰ ਨੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਜੇਹਾਦੀ ਕਹਿ ਕੇ ਸੰਬੋਧਨ ਕੀਤਾ ਹੈ।

ਵਾਇਰਲ ਹੋ ਰਿਹਾ ਵੀਡੀਓ ਕਰੀਬ 37 ਸੈਕਿੰਡ ਦਾ ਹੈ। ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਸਵਾਰ ਦੋ ਨੌਜਵਾਨ ਆਪਣੇ ਘੋੜੇ ‘ਤੇ ਫਲਸਤੀਨ ਦਾ ਝੰਡਾ ਲਹਿਰਾ ਰਹੇ ਹਨ। ਦੋਵਾਂ ਨੌਜਵਾਨਾਂ ਨੇ ਮੂੰਹ ਢਕੇ ਹੋਏ ਸਨ ਅਤੇ ਹੇਠਾਂ ਕਈ ਲੋਕ ਖੜ੍ਹੇ ਸਨ। ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ‘ਤੇ ਇਕ ਵਿਅਕਤੀ ਨੂੰ ਕੱਪੜਾ ਬੰਨ੍ਹਦੇ ਦੇਖਿਆ ਗਿਆ।

ਕਈ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ। ਪੂਰੇ ਮਾਮਲੇ ਦੀ ਜਾਣਕਾਰੀ ਕੈਨੇਡਾ ਦੀ ਪੀਲ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹੁਣ ਕੈਨੇਡੀਅਨ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ‘ਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਮਹਾਰਾਜਾ ਰਣਜੀਤ ਸਿੰਘ ਭਾਰਤੀ ਅਤੇ ਸਿੱਖ ਇਤਿਹਾਸ ਦਾ ਮਹਾਨ ਚਿਹਰਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਮਹਿਜ਼ 10 ਸਾਲ ਦੇ ਸਨ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਜੰਗ ਲੜੀ ਸੀ। ਸਿਰਫ 12 ਸਾਲ ਦੀ ਉਮਰ ਵਿੱਚ, ਉਸਨੇ ਗੱਦੀ ਸੰਭਾਲੀ ਅਤੇ 18 ਸਾਲ ਦੀ ਉਮਰ ਵਿੱਚ ਲਾਹੌਰ ਨੂੰ ਜਿੱਤ ਲਿਆ। ਆਪਣੇ 40 ਸਾਲਾਂ ਦੇ ਰਾਜ ਦੌਰਾਨ ਉਸ ਨੇ ਅੰਗਰੇਜ਼ਾਂ ਨੂੰ ਆਪਣੇ ਸਾਮਰਾਜ ਦੇ ਆਲੇ-ਦੁਆਲੇ ਵੀ ਭਟਕਣ ਨਹੀਂ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੂਫ਼ਾਨ ਹੈਲਨ ਨੇ ਅਮਰੀਕਾ ਵਿੱਚ ਤਬਾਹੀ ਮਚਾਈ, 43 ਲੋਕਾਂ ਦੀ ਮੌਤ, 12 ਰਾਜਾਂ ਵਿੱਚ 1.20 ਕਰੋੜ ਲੋਕ ਪ੍ਰਭਾਵਿਤ

ਸਟੇਟ ਚੋਣ ਕਮਿਸ਼ਨ ਵੱਲੋਂ ਪੰਚਾਇਤ ਚੋਣਾਂ ਦੌਰਾਨ ਤਰਨਤਾਰਨ ਦੇ DC ਦਾ ਤਬਾਦਲਾ