ਤਾਮਿਲਨਾਡੂ, 29 ਸਤੰਬਰ 2024 – ਤਾਮਿਲਨਾਡੂ ਸਰਕਾਰ ਦੇ ਮੰਤਰੀ ਮੰਡਲ ‘ਚ ਸ਼ਨੀਵਾਰ ਨੂੰ ਫੇਰਬਦਲ ਕੀਤਾ ਗਿਆ। ਸੀਐਮ ਐਮਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਸਟਾਲਿਨ (46) ਨੂੰ ਸੂਬੇ ਦਾ ਡਿਪਟੀ ਸੀਐਮ ਬਣਾਇਆ ਗਿਆ ਹੈ। ਨਵਾਂ ਸਹੁੰ ਚੁੱਕ ਸਮਾਗਮ ਐਤਵਾਰ ਨੂੰ ਬਾਅਦ ਦੁਪਹਿਰ 3.30 ਵਜੇ ਰਾਜ ਭਵਨ ‘ਚ ਹੋਵੇਗਾ।
ਰਾਜ ਸਰਕਾਰ ਨੇ ਰਾਜਪਾਲ ਰਵੀ ਨੂੰ ਯੁਵਕ ਭਲਾਈ ਅਤੇ ਖੇਡ ਵਿਕਾਸ ਮੰਤਰੀ ਉਧਯਨਿਧੀ ਨੂੰ ਉਪ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਤੋਂ ਇਲਾਵਾ ਯੋਜਨਾ ਅਤੇ ਵਿਕਾਸ ਵਿਭਾਗ ਨੂੰ ਅਲਾਟ ਕਰਨ ਲਈ ਵੀ ਕਿਹਾ ਗਿਆ।
ਇਸ ਦੇ ਨਾਲ ਹੀ ਵੀ ਸੇਂਥਿਲ ਬਾਲਾਜੀ ਮਨੀ ਲਾਂਡਰਿੰਗ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਦੋ ਦਿਨ ਬਾਅਦ ਮੰਤਰੀ ਮੰਡਲ ‘ਚ ਪਰਤ ਆਏ ਹਨ। ਉਨ੍ਹਾਂ ਤੋਂ ਇਲਾਵਾ ਡਾਕਟਰ ਗੋਵੀ ਚੇਜ਼ੀਅਨ, ਆਰ ਰਾਜੇਂਦਰਨ ਅਤੇ ਐਸਐਮ ਨਾਸਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਮਨੀ ਲਾਂਡਰਿੰਗ ਮਾਮਲੇ ‘ਚ 27 ਸਤੰਬਰ ਨੂੰ ਸੁਪਰੀਮ ਕੋਰਟ ਨੇ ਸਾਬਕਾ ਮੰਤਰੀ ਬਾਲਾਜੀ ਨੂੰ 15 ਮਹੀਨਿਆਂ ਬਾਅਦ ਜ਼ਮਾਨਤ ਦੇ ਦਿੱਤੀ ਸੀ। ਈਡੀ ਨੇ ਉਸ ਨੂੰ 14 ਜੂਨ 2023 ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਹ ਸੂਬਾ ਸਰਕਾਰ ਵਿੱਚ ਊਰਜਾ ਮੰਤਰੀ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਆਬਕਾਰੀ ਤੇ ਮਨਾਹੀ ਵਿਭਾਗ ਵੀ ਸੀ।