ਗੁਰਦਾਸਪੁਰ, 29 ਸਤੰਬਰ 2024 – ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦਿਆਂ ਵਿਖੇ ਗੁਰਦੁਆਰਾ ਸ੍ਰੀ ਮੱਕਾ ਸਾਹਿਬ ਦੇ ਸ਼ਰੋਵਰ ਵਿੱਚ ਇਸ਼ਨਾਨ ਕਰਨ ਆਏ ਪਤੀ ਪਤਨੀ ਦੀ ਮੌਤ ਹੋ ਜਾਣ ਨਾਲ ਪਿੰਡ ਲੀਲ ਕਲਾਂ ਵਿੱਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਡੀਲਾ ਥਾਣਾ ਘੁਮਾਣ ਦੇ ਰਹਿਣ ਵਾਲੇ ਬਲਵੰਤ ਸਿੰਘ (50) ਅਤੇ ੳਸ ਦੀ ਪਤਨੀ ਰਜਵੰਤ ਕੌਰ (45) ਹਰ ਇਤਵਾਰ ਨੂੰ ਪਿੰਡ ਲੀਲਕਲਾਂ ਗੁਰੂਦੁਆਰਾ ਮੱਕਾ ਸਾਹਿਬ ਮੱਥਾ ਟਕਣ ਆਏ ਅਤੇ ਬਲਵੰਤ ਸਿੰਘ ਇਸ਼ਨਾਨ ਲਈ ਸਰੋਵਰ ਤੇ ਉੱਤਰਦਿਆਂ ਅਤੇ ਉਹ ਸੰਭਲ ਨਹੀਂ ਸਕਿਆ, ਇਹ ਦੇਖਦੀਆਂ ੳਸ ਦੀ ਪਤਨੀ ਰਜਵੰਤ ਕੌਰ ਨੇ ੳਸ ਨੁੰ ਬਚਾੳਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਣ ਮੌਤ ਹੋ ਗਈ। ਡੁਬੱਣ ਦੀ ਜਾਣਕਾਰੀ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਦਿੱਤੀ। ਜਿਸ ਤੋ ਬਾਦ ਪਿੰਡ ਵਾਸੀਆ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਪਿੰਡ ਕੰਡੀਲਾ ਦੇ ਰਹਿਣ ਵਾਲੇ ਮ੍ਰਿਤਕਾਂ ਦੇ ਗੁਆਂਢੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਿਕਾਂ ਦੀ ਇਕ ਬੇਟੀ ਅਤੇ ਦੋ ਬੇਟੇ ਹਨ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਤੇ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।