ਨਵਾਂਸ਼ਹਿਰ, 29 ਸਤੰਬਰ 2024 – ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਹੀਨੀਅਸ ਕਰਾਇਮ ਨੂੰ ਜਲਦ ਤੋਂ ਜਲਦ ਟਰੇਸ ਕਰਨ ਯਤਨ ਕੀਤੇ ਜਾਂਦੇ ਹਨ, ਜੋ ਇਹਨਾਂ ਯਤਨਾ ਤਹਿਤ ਹੀ ਜਿਲ੍ਹਾ ਪੁਲਿਸ ਵਲੋਂ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟਿਆ ਅੰਦਰ ਸੁਲਝਾ ਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾ ਪਾਸੋਂ ਵਾਰਦਾਤ ਵਿੱਚ ਵਰਤੇ ਹਥਿਆਰ 2 ਦਾਤਰ ਲੋਹਾ ਅਤੇ ਸਵਿਫਟ ਗੱਡੀ ਬ੍ਰਾਮਦ ਕੀਤੀ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਵੱਲੋ ਪ੍ਰੈਸ ਨੂੰ ਅੱਗੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੇ ਰਾਏ ਪੁੱਤਰ ਟੀਟਤੀ ਰਾਏ ਉਰਫ ਸਤੋਬੀ ਵਾਸੀ ਸਹਿਲਾ ਬੈਜਨਾਥ, ਸਹਿਲਾ ਰਾਮਪੁਰ ਪੱਟੀ ਮੁਜਫਰਪੁਰ ਬਿਹਾਰ, ਹਾਲ ਵਾਸੀ ਪਿੰਡ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਥਾਣਾ ਕਾਠਗੜ੍ਹ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 27.09.2024 ਦੀ ਦਰਮਿਆਨੀ ਰਾਤ ਨੂੰ ਪਿੰਡ ਸੋਭੂਵਾਲ ਵਿਖੇ ਵਕਤ ਕਰੀਬ 12:30 AM ਵਜੇ 02 ਨਾਮਲੂਮ ਵਿਅਕਤੀ ਜੋ ਚਿੱਟੇ ਰੰਗ ਦੀ ਕਾਰ ਵਿੱਚ ਆਏ ਸੀ, ਉਹਨਾ ਵਲੋਂ ਦਾਤਰ ਨਾਲ ਹਮਲਾ ਕਰਕੇ ਰਮੇਸ਼ ਕੁਮਾਰ ਉਰਫ ਭਲਵਾਨ ਪੁੱਤਰ ਸੁਦਾਗਰ ਰਾਮ ਹਾਲ ਵਾਸੀ ਪਿੰਡ ਸੋਭੂਵਾਲ ਦਾ ਕਤਲ ਕਰ ਦਿੱਤਾ, ਜੋ ਆਪਣੀ ਕਾਰ ਲੈ ਕੇ ਮੌਕਾ ਤੋ ਫਰਾਰ ਹੋ ਗਏ।ਜਿਸ ਤੇ ਇੰਸਪੈਕਟਰ ਰਣਜੀਤ ਸਿੰਘ, ਮੁੱਖ ਅਫਸਰ ਥਾਣਾ ਕਾਠਗੜ੍ਹ ਨੇ ਮੁਕੱਦਮਾ ਨੰਬਰ 102 ਮਿਤੀ 27.09.2024 ਅ/ਧ 103, 3(5) ਬੀ.ਐਨ.ਐਸ ਥਾਣਾ ਕਾਠਗੜ੍ਹ ਦਰਜ ਰਜਿਸਟਰ ਕਰਕੇ ਮੁਢੱਲੀ ਤਫਤੀਸ਼ ਅਮਲ ਵਿੱਚ ਲਿਆਂਦੀ।
ਮੁਕੱਦਮਾ ਵਿੱਚ ਲੱਗੇ ਜੁਰਮ ਦੀ ਸਵੰਦੇਨਸ਼ੀਲਤਾ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡਾ. ਮੁਕੇਸ਼ ਕੁਮਾਰ, ਪੀ.ਪੀ.ਐਸ, ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ ਅਤੇ ਸ਼੍ਰੀ ਸ਼ਾਮ ਸੁੰਦਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜਨ ਬਲਾਚੌਰ, ਸ਼ੀ੍ਰ ਅਮਨਦੀਪ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, (ਡੀ) ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜਨ ਹੇਠ ਇੰਸਪੈਕਟਰ ਰਣਜੀਤ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਅਤੇ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ, ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।ਦੌਰਾਨੇ ਤਫਤੀਸ਼ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਮੁਕੱਦਮਾ ਦੇ ਦੋਸ਼ੀ ਸੰਦੀਪ ਕੁਮਾਰ ਪੁੱਤਰ ਰੂਪ ਲਾਲ, ਗੋਲਡੀ ਪੁੱਤਰ ਰਾਮਪਾਲ ਵਾਸੀਆਨ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਜੋ ਕਾਰ ਵਿੱਚ ਸਵਾਰ ਹੋ ਕੇ ਰੋਪੜ ਤੋਂ ਕਾਠਗੜ੍ਹ ਸਾਈਡ ਨੂੰ ਆ ਰਹੇ ਹਨ ਜਿਹਨਾਂ ਨੂੰ ਹਾਈਟੈਕ ਨਾਕਾ ਆਸਰੋਂ ਵਿਖੇ ਕਾਰ ਨੰਬਰ CH 01 AC 3260 ਮਾਰਕ ਸਵਿੱਫਟ ਡਜਾਇਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋ ਵਾਰਦਾਤ ਵਿੱਚ ਵਰਤੇ ਗਏ 02 ਦਾਤ ਲੋਹਾ ਬਰਾਮਦ ਕੀਤੇ ਗਏ ਹਨ।ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਦਾ ਕਾਰਨ ਦੋਸ਼ੀ ਸੰਦੀਪ ਕੁਮਾਰ ਦੀ ਮਾਤਾ ਨੂੰ ਮ੍ਰਿਤਕ ਰਮੇਸ਼ ਕੁਮਾਰ ਉਰਫ ਭਲਵਾਨ ਨੇ ਕੁੱਝ ਦਿਨ ਪਹਿਲਾ ਅਪਮਾਨਜਨਕ ਸ਼ਬਦ ਬੋਲੇ ਸੀ, ਇਸ ਕਰਕੇ ਦੋਸ਼ੀ ਸੰਦੀਪ ਕੁਮਾਰ ਨੇ ਗੋਲਡੀ ਨਾਲ ਹਮਸਲਾਹ ਹੋ ਕੇ ਸ਼ਾਝੀ ਨੀਅਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ:-
ਸੰਦੀਪ ਕੁਮਾਰ ਪੁੱਤਰ ਰੂਪ ਲਾਲ, ਵਾਸੀ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਉਮਰ 34 ਸਾਲ – ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ
ਗੋਲਡੀ ਪੁੱਤਰ ਰਾਮਪਾਲ ਵਾਸੀ ਸੋਭੂਵਾਲ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਉਮਰ 33 ਸਾਲ