ਹਰਿਆਣਾ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ਜਾਰੀ ਕਰਨ ‘ਤੇ 5 ਅਕਤੂਬਰ ਤੱਕ ਲਾਈ ਰੋਕ

ਚੰਡੀਗੜ੍ਹ, 2 ਅਕਤੂਬਰ 2024 – ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਹਰਿਆਣਾ ਵਿਧਾਨਸਭਾ ਚੋਣ ਦੇ ਲਈ ਐਗਜ਼ਿਟ ਪੋਲ ਜਾਰੀ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਏ , ਤਹਿਤ ਚੋਣ ਸ਼ੁਰੂ ਹੋਣ ਲਈ ਨਿਰਧਾਰਿਤ ਸਮੇਂ ਤੋਂ ਲੈ ਕੇ ਚੋਣ ਸਮਾਪਤ ਹੋਣ ਲਈ ਨਿਰਧਾਰਿਤ ਸਮੇਂ ਦੇ ਅੱਧੇ ਘੰਟੇ ਬਾਅਦ ਤੱਕ ਦੇ ਸਮੇਂ ਦੌਰਾਨ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਐਗਜ਼ਿਟ ਪੋਲ ਪ੍ਰਬੰਧਿਤ ਕਰਨ ਅਤੇ ਉਨ੍ਹਾਂ ਦੇ ਨਤੀਜਿਆਂ ਦੇ ਪ੍ਰਸਾਰ ‘ਤੇ ਰੋਕ ਰਹੇਗੀ। ਹਰਿਆਣਾ, ਜੰਮੂ ਤੇ ਕਸ਼ਮੀਰ ਵਿਧਾਨਸਭਾ ਚੋਣਾਂ ਦੀ ਨੋਟੀਫਿਕੇਸ਼ਨ ਇਕੱਠੇ ਜਾਰੀ ਹੋਣ ਦੇ ਕਾਰਨ ਚੋਣ ਸ਼ੁਰੂ ਹੋਣ ਦੇ ਸਮੇਂ 18.09.2024 ਨੂੰ ਸਵੇਰੇ 7 ਵਜੇ ਤੋਂ ਮੰਨਿਆ ਗਿਆ ਹੈ। ਇਹ ਪਾਬੰਦੀ ਵੋਟਿੰਗ ਦੇ ਦਿਨ 5 ਅਕਤੂਬਰ, 2024 ਨੂੰ ਸ਼ਾਮ 6:30 ਵਜੇ ਤਕ ਪ੍ਰਭਾਵੀ ਰਹੇਗੀ।

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਏਗਜਿਟ ਪੋਲ ਪ੍ਰਬੰਧਿਤ ਕਰਨਾ, ਪ੍ਰਕਾਸ਼ਿਤ ਕਰਨਾ ਜਾਂ ਪ੍ਰਸਾਰਿਤ ਕਰਨਾ ਜਾਂ ਕਿਸੇ ਹੋਰ ਢੰਗ ਨਾਲ ਪ੍ਰਸਾਰਿਤ ਕਰਨਾ, ਉਪਰੋਕਤ ਆਮ ਚੋਣ ਦੇ ਸਬੰਧ ਵਿਚ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ‘ਤੇ 05.10.2024 (ਸ਼ਨੀਵਾਰ) ਸ਼ਾਮ 6:30 ਵਜੇ ਤੱਕ ਰੋਕ ਰਹੇਗੀ।

ਇਸ ਤੋਂ ਇਲਾਵਾ, ਕਿਸੇ ਵੀ ਇਲੈਕਟ੍ਰੋਨਿਕ ਮੀਡੀਆ ਵਿਚ ਕਿਸੇ ਵੀ ਜਨਮਤ ਸਰਵੇਖਣ ਜਾਂ ਕਿਸੇ ਹੋਰ ਚੋਣ ਸਰੰਖਣ ਦੇ ਨਤੀਜੇ ਸਮੇਂ ਕਿਸੇ ਵੀ ਚੋਣਾਵੀ ਮਾਮਲੇ ਨੁੰ ਪ੍ਰਦਰਸ਼ਿਤ ਕਰਨਾ, ਆਮ ਚੋਣ ਦੇ ਸਬੰਧ ਵਿਚ ਚੋਣ ਦੇ ਸਮਾਪਨ ਲਈ ਨਿਰਧਾਰਿਤ ਸਮੇਂ ਤੋਂ ਸਮਾਪਤ ਹੋਣ ਵਾਲੀ 48 ਘੰਟਿਆਂ ਦੇ ਸਮੇਂ ਦੌਰਾਨ ਪਾਬੰਦੀਸ਼ੁਦਾ ਰਹੇਗਾ। ਇੰਨ੍ਹਾਂ ਨਿਯਮਾਂ ਦਾ ਉਲੰਘਣ ਕਰਨ ‘ਤੇ ਦੋ ਸਾਲ ਤਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਸਾਰੇ ਮੀਡੀਆ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਬੰਧ ਵਿਚ ਨਿਰਦੇਸ਼ਾਂ ਦਾ ਪਾਲਣ ਕਰਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨਸਾ ‘ਚ ‘ਆਪ’ ਵਲੰਟੀਅਰ ਦਾ ਕਤਲ: ਪਿੰਡ ਦੇ ਗਰਾਊਂਡ ‘ਚੋਂ ਮਿਲੀ ਲਾਸ਼, 9 ਲੋਕਾਂ ਖਿਲਾਫ FIR ਦਰਜ

ਨੇਪਾਲ ਕੁਦਰਤੀ ਆਫ਼ਤ: ਹੋਇਆ ਭਾਰੀ ਨੁਕਸਾਨ, ਮਰਨ ਵਾਲਿਆਂ ਦੀ ਗਿਣਤੀ ਹੋਈ 224