ਇਜ਼ਰਾਈਲੀ ਹਮਲੇ ਵਿੱਚ ਹਿਜ਼ਬੁੱਲਾ ਫੀਲਡ ਕਮਾਂਡਰ ਦੀ ਮੌਤ, ਪੜ੍ਹੋ ਵੇਰਵਾ

ਨਵੀਂ ਦਿੱਲੀ, 4 ਅਕਤੂਬਰ 2024 – ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ‘ਚ ਵੀਰਵਾਰ ਨੂੰ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਇੱਕ ਫੀਲਡ ਕਮਾਂਡਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਜ਼ਰਾਇਲੀ ਫੌਜ ਇੱਥੇ ਜ਼ਮੀਨੀ ਕਾਰਵਾਈ ਕਰ ਰਹੀ ਹੈ। ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਹਵਾਈ ਸੈਨਾ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਇੱਕ ਹਵਾਈ ਹਮਲੇ ਦੌਰਾਨ ਇੱਕ ਹਿਜ਼ਬੁੱਲਾ ਕਮਾਂਡਰ ਮਾਰਿਆ ਗਿਆ ਹੈ।

ਇਸ ਦੇ ਨਾਲ ਹੀ ਅੱਜ ਲੇਬਨਾਨ ਤੋਂ ਇਜ਼ਰਾਈਲ ‘ਤੇ 200 ਤੋਂ ਵੱਧ ਰਾਕੇਟ ਅਤੇ ਡਰੋਨ ਦਾਗੇ ਗਏ ਹਨ। ਇਹ ਹਮਲਾ ਇਜ਼ਰਾਈਲ ਦੇ ਮੇਤੁਲਾ ਇਲਾਕੇ ‘ਚ ਹੋਇਆ, ਜਿਸ ‘ਚ ਕਈ ਮੋਰਟਾਰ ਵੀ ਦਾਗੇ ਗਏ। ਇਜ਼ਰਾਈਲ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਰਾਕੇਟ ਨਸ਼ਟ ਹੋ ਚੁੱਕੇ ਹਨ। ਦੂਜੇ ਪਾਸੇ ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ 25 ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਹੈ। ਲੋਕਾਂ ਨੂੰ ਉੱਤਰ ਵੱਲ ਜਾਣ ਦੀ ਹਦਾਇਤ ਕੀਤੀ ਗਈ ਹੈ।

ਇਜ਼ਰਾਈਲ ਨੇ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੇ ਜਵਾਈ ਹਸਨ ਜਾਫਰ ਅਲ-ਕਾਸਿਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਨਿਊਜ਼ ਏਜੰਸੀ ਏਐਫਪੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਜ਼ਰਾਇਲੀ ਫੌਜ ਨੇ ਬੁੱਧਵਾਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਹਵਾਈ ਹਮਲਾ ਕੀਤਾ, ਜਿਸ ‘ਚ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਦੋ ਹੋਰ ਲੋਕ ਮਾਰੇ ਗਏ ਹਨ।

27 ਸਤੰਬਰ ਨੂੰ ਇਜ਼ਰਾਈਲ ਨੇ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ 80 ਟਨ ਦੇ ਬੰਬ ਨਾਲ ਹਮਲਾ ਕੀਤਾ ਸੀ। ਇਸ ‘ਚ ਹਿਜ਼ਬੁੱਲਾ ਮੁਖੀ ਨਸਰੁੱਲਾ ਮਾਰਿਆ ਗਿਆ। ਇਸ ਹਮਲੇ ਵਿਚ ਨਸਰੱਲਾਹ ਤੋਂ ਇਲਾਵਾ ਉਸ ਦੀ ਬੇਟੀ ਜ਼ੈਨਬ ਵੀ ਮਾਰੀ ਗਈ ਸੀ।

ਇਜ਼ਰਾਈਲ ਇੱਕੋ ਸਮੇਂ ਕਈ ਮੋਰਚਿਆਂ ‘ਤੇ ਲੜ ਰਿਹਾ ਹੈ। ਲੇਬਨਾਨ ਵਿੱਚ ਹਿਜ਼ਬੁੱਲਾ, ਗਾਜ਼ਾ ਵਿੱਚ ਹਮਾਸ, ਯਮਨ ਵਿੱਚ ਹਾਉਤੀ ਬਾਗੀਆਂ ਤੋਂ ਇਲਾਵਾ ਇਜ਼ਰਾਇਲੀ ਫੌਜ ਦਾ ਸਾਹਮਣਾ ਸੀਰੀਆ ਅਤੇ ਈਰਾਨ ਨਾਲ ਵੀ ਹੋ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ: ਦੋਵੇਂ ਟੀਮਾਂ ਟੂਰਨਾਮੈਂਟ ਦੇ ਇਤਿਹਾਸ ‘ਚ 5ਵੀਂ ਵਾਰ ਭਿੜਨਗੀਆਂ

ਮਿਰਜ਼ਾਪੁਰ ‘ਚ ਭਿਆਨਕ ਸੜਕ ਹਾਦਸਾ, 10 ਦੀ ਮੌਤ: ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ