ਬਲੈਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ: 2 ਦੀ ਮੌਤ

ਪਟਿਆਲਾ, 4 ਅਕਤੂਬਰ 2024 – ਬੀਤੀ ਰਾਤ ਸਮਾਣਾ-ਪਾਤੜਾਂ ਮੇਨ ਰੋਡ ’ਤੇ ਬਲੈਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਬੱਚੇ ਸਮੇਤ 2 ਦੀ ਦਰਦਨਾਕ ਮੌਤ ਹੋ ਗਈ। ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬੂਟੀ ਰਾਮ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਮਿਤੀ 1-10-2024 ਨੂੰ ਰਾਤ ਲਗਭਗ ਸਾਢੇ 10 ਵਜੇ ਮੇਰਾ ਲੜਕਾ ਅਮਨਦੀਪ ਸਿੰਘ ਉਰਫ ਲਵਲੀ (16) ਅਤੇ ਗੁਆਂਢੀ ਪੱਪੀ ਰਾਮ ਦਾ ਲੜਕਾ ਗੁਰਪ੍ਰੀਤ ਸਿੰਘ ਉਰਫ ਤਿੱਤਰ (23) ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਐੱਚ. ਆਰ. 40 ਏ 2453 ’ਤੇ ਸਵਾਰ ਹੋ ਕੇ ਪਿੰਡ ਖੇੜੀ ਨਗਾਈਆਂ ਤੋਂ ਆਪਣੇ ਪਿੰਡ ਘੱਗਾ ਵੱਲ ਆ ਰਹੇ ਸਨ।

ਇਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਬ੍ਰਾਹਮਣਮਾਜਰਾ ਲਿੰਕ ਰੋਡ ਤੋਂ ਸਮਾਣਾ-ਪਾਤੜਾਂ ਮੇਨ ਰੋਡ ’ਤੇ ਚਾੜ੍ਹਿਆ ਤਾਂ ਸਮਾਣਾ ਵੱਲੋਂ ਇਕ ਤੇਜ਼ ਰਫਤਾਰ ਬਲੈਰੋ ਗੱਡੀ ਨੰਬਰ ਪੀ. ਬੀ. 11 ਡੀ. ਈ. 1047 ਦੇ ਅਣਪਛਾਤੇ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਸਿੱਧੀ ਉਨ੍ਹਾਂ ਦੇ ਮੋਟਰਸਾਈਕਲ ’ਚ ਮਾਰੀ। ਹਾਦਸੇ ’ਚ ਗੁਰਪ੍ਰੀਤ ਸਿੰਘ ਉਰਫ ਤਿੱਤਰ ਅਤੇ ਮੇਰਾ ਬੇਟਾ ਅਮਨਦੀਪ ਸਿੰਘ ਉਰਫ ਲਵਲੀ ਸਮੇਤ ਮੋਟਰਸਾਈਕਲ ਸੜਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਜਦੋਂ ਅਸੀਂ ਗੰਭੀਰ ਜ਼ਖਮੀ ਗੁਰਪ੍ਰੀਤ ਸਿੰਘ ਉਰਫ ਤਿੱਤਰ ਅਤੇ ਅਮਨਦੀਪ ਸਿੰਘ ਉਰਫ ਲਵਲੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਜਾਣ ਲੱਗੇ ਤਾਂ ਗੁਰਪ੍ਰੀਤ ਸਿੰਘ ਉਰਫ ਤਿੱਤਰ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਫਿਰ ਅਮਨਦੀਪ ਸਿੰਘ ਉਰਫ ਲਵਲੀ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ, ਜਿੱਥੇ ਅਮਨਦੀਪ ਸਿੰਘ ਉਰਫ ਲਵਲੀ ਦੀ ਵੀ ਮੌਤ ਹੋ ਗਈ।

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਗੱਡੀ ਚਾਲਕ ਕਥਿਤ ਦੋਸ਼ੀ ਹਰਮੇਸ਼ ਕੁਮਾਰ ਪੁੱਤਰ ਰਾਮਫਰਨ ਵਾਸੀ ਪਰਸਾ ਦੇਹੜੀਆ ਜ਼ਿਲ੍ਹਾ ਬਹਿਰਾਈਚ ਯੂ. ਪੀ. ਹਾਲ ਪਿੰਡ ਡਰੌਲੀ ਥਾਣਾ ਘੱਗਾ ਖ਼ਿਲਾਫ ਮੁਕੱਦਮਾ ਨੰਬਰ 90, ਮਿਤੀ 2-10-2024, ਧਾਰਾ 281, 106 (1) , 324 (4) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਦਾ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਦਾਕਾਰ ਨਾਗਾਰਜੁਨ ਨੇ ਮੰਤਰੀ ਖਿਲਾਫ਼ ਕਰਵਾਇਆ ਮਾਣਹਾਨੀ ਦਾ ਕੇਸ, ਪੜ੍ਹੋ ਕੀ ਹੈ ਮਾਮਲਾ ਮਾਮਲਾ

ਪੰਜਾਬ ਭਾਜਪਾ ਨੇ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਤਿਆਰੀ ਸ਼ੁਰੂ ਕੀਤੀ