ਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ ਹਰਾਇਆ: ਕਪਤਾਨ ਹਰਮਨਪ੍ਰੀਤ ਕੌਰ 29 ਦੌੜਾਂ ਬਣਾ ਕੇ ਹੋਈ ਰਿਟਾਇਰ ਹਰਟ

ਨਵੀਂ ਦਿੱਲੀ, 7 ਅਕਤੂਬਰ 2024 – ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ 18.5 ਓਵਰਾਂ ‘ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਪਾਕਿਸਤਾਨ ‘ਤੇ 8 ਮੈਚਾਂ ‘ਚ ਇਹ ਛੇਵੀਂ ਜਿੱਤ ਹੈ।

ਭਾਰਤ ਲਈ 29 ਦੌੜਾਂ ਬਣਾ ਕੇ ਕਪਤਾਨ ਹਰਮਨਪ੍ਰੀਤ ਕੌਰ ਰਿਟਾਇਰ ਹਰਟ ਹੋ ਗਈ। ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਅਰੁੰਧਤੀ ਰੈੱਡੀ ਨੇ 3 ਵਿਕਟਾਂ ਲਈਆਂ। ਅਰੁੰਧਤੀ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਨਿਦਾ ਡਾਰ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਮੁਨੀਬਾ ਅਲੀ ਨੇ 17 ਦੌੜਾਂ, ਅਰੁਬ ਸ਼ਾਹ ਨੇ 14 ਦੌੜਾਂ ਅਤੇ ਫਾਤਿਮਾ ਸਨਾ ਨੇ 13 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ। ਭਾਰਤ ਵੱਲੋਂ ਅਰੁੰਧਤੀ ਰੈੱਡੀ ਨੇ 3 ਅਤੇ ਸ਼੍ਰੇਅੰਕਾ ਪਾਟਿਲ ਨੇ 2 ਵਿਕਟਾਂ ਲਈਆਂ। ਦੀਪਤੀ ਸ਼ਰਮਾ, ਆਸ਼ਾ ਸ਼ੋਭਨਾ ਅਤੇ ਰੇਣੁਕਾ ਸਿੰਘ ਨੂੰ 1-1 ਸਫਲਤਾ ਮਿਲੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਪਹਿਲੇ ਟੀ-20 ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ: ਅਰਸ਼ਦੀਪ-ਚਕਰਵਰਤੀ ਨੇ ਲਈਆਂ 3-3 ਵਿਕਟਾਂ

ਇਜ਼ਰਾਈਲ ਨੇ ਗਾਜ਼ਾ ਅਤੇ ਦੱਖਣੀ ਲੇਬਨਾਨ ਵਿੱਚ ਬੰਬਾਰੀ ਕੀਤੀ ਤੇਜ਼: ਹਮਲੇ ਵਿੱਚ 19 ਫਲਸਤੀਨੀਆਂ ਦੀ ਮੌਤ