ਹੈਦਰਾਬਾਦ, 12 ਅਕਤੂਬਰ 2024 – ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਹੈਦਰਾਬਾਦ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ੁਰੂ ਹੋਵੇਗਾ। ਭਾਰਤ 3 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਅੱਜ ਦਾ ਮੈਚ ਜਿੱਤ ਕੇ ਟੀਮ ਇੰਡੀਆ ਦੀ ਨਜ਼ਰ ਕਲੀਨ ਸਵੀਪ ‘ਤੇ ਹੋਵੇਗੀ।
ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਟੀਮ ਇੰਡੀਆ ਅੱਜ ਕੁਝ ਤਜਰਬੇ ਕਰ ਸਕਦੀ ਹੈ। ਹਰਸ਼ਿਤ ਰਾਣਾ ਅਤੇ ਰਵੀ ਬਿਸ਼ਨੋਈ ਨੂੰ ਪਹਿਲੇ ਦੋ ਟੀ-20 ਵਿੱਚ ਮੌਕਾ ਨਹੀਂ ਮਿਲਿਆ, ਦੋਵੇਂ ਅੱਜ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ।
ਅੱਜ ਬੰਗਲਾਦੇਸ਼ ਦੇ ਬੱਲੇਬਾਜ਼ ਮਹਿਮੂਦੁੱਲਾ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। 38 ਸਾਲਾ ਮਹਿਮੂਦੁੱਲਾ ਨੇ ਦੂਜੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 38 ਸਾਲਾ ਮਹਿਮੂਦੁੱਲਾ ਨੇ 2021 ਵਿੱਚ ਹੀ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਉਹ ਵਨਡੇ ਖੇਡਣਾ ਜਾਰੀ ਰੱਖਣਗੇ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਇੰਟਰਨੈਸ਼ਨਲ ‘ਚ ਹੁਣ ਤੱਕ 16 ਮੈਚ ਖੇਡੇ ਗਏ ਹਨ, ਬੰਗਲਾਦੇਸ਼ ਭਾਰਤ ਨੂੰ ਸਿਰਫ 1 ਟੀ-20 ਮੈਚ ‘ਚ ਹਰਾਉਣ ‘ਚ ਕਾਮਯਾਬ ਰਿਹਾ ਹੈ। ਭਾਰਤ ਨੇ 15 ਵਿੱਚ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਨੂੰ ਇਹ ਜਿੱਤ 2019 ‘ਚ ਦਿੱਲੀ ਦੇ ਮੈਦਾਨ ‘ਤੇ ਮਿਲੀ ਸੀ।