ਨਵੀਂ ਦਿੱਲੀ, 12 ਜਨਵਰੀ 2021 – ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਕੋਰੋਨਾ ਹੋ ਗਿਆ ਹੈ। ਇਸ ਵੇਲੇ ਸਾਇਨਾ ਬੈਡਮਿੰਟਨ ਟੂਰਨਾਮੈਂਟ ਖੇਡਣ ਲਈ ਥਾਈਲੈਂਡ ‘ਚ ਹੈ, ਜਿੱਥੇ ਉਸ ਨੂੰ ਇੱਕ ਹਸਪਤਾਲ ‘ਚ ਇਕਾਂਤਵਾਸ ‘ਚ ਕਰ ਦਿੱਤਾ ਗਿਆ ਹੈ।
ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਸਾਇਨਾ ਨੂੰ ਬੈਂਕਾਕ ‘ਚ ਥਾਈਲੈਂਡ ਓਪਨ ਤੋਂ ਹਟਣਾ ਪਵੇਗਾ। ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ। ਸਾਇਨਾ ਤੀਜੇ ਟੈਸਟ ਦੌਰਾਨ ਸੋਮਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ।