ਲੁਧਿਆਣਾ ‘ਚ ਹਿੰਦੂ ਨੇਤਾ ਦੇ ਘਰ ‘ਤੇ ਡੀਜ਼ਲ ਬੰਬ ਨਾਲ ਹਮਲਾ: ਦੋ ਅਣਪਛਾਤੇ ਬਾਈਕ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਲੁਧਿਆਣਾ, 17 ਅਕਤੂਬਰ 2024 – ਲੁਧਿਆਣਾ ‘ਚ ਹਿੰਦੂ ਨੇਤਾ ਦੇ ਘਰ ‘ਤੇ ਦੋ ਅਣਪਛਾਤੇ ਲੋਕਾਂ ਵੱਲੋਂ ਡੀਜ਼ਲ ਬੰਬ ਨਾਲ ਹਮਲਾ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ‘ਚ ਹਿੰਦੂ ਨੇਤਾ ਦੀ ਏ-ਸਟਾਰ ਕਾਰ ਨੁਕਸਾਨੀ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਹੈ। ਫਿਲਹਾਲ ਥਾਣਾ ਹੈਬੋਵਾਲ ਅਤੇ ਜਗਤਪੁਰੀ ਚੌਕੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਭਾਰਤ ਵੰਸ਼ੀ ਦੇ ਮੁਖੀ ਯੋਗੇਸ਼ ਬਖਸ਼ੀ ਨੇ ਦੱਸਿਆ ਕਿ ਉਹ ਨਿਊ ਚੰਦਰ ਨਗਰ ਗਲੀ ਨੰਬਰ 3 ‘ਚ ਰਹਿੰਦਾ ਹੈ। ਗਲੀ ਵਿੱਚ ਰੌਲਾ ਸੁਣ ਕੇ ਉਹ ਘਰੋਂ ਬਾਹਰ ਆ ਗਿਆ। ਉਸਨੇ ਦੇਖਿਆ ਕਿ ਉਸਦੀ ਏ-ਸਟਾਰ ਕਾਰ ਨੂੰ ਅੱਗ ਲੱਗੀ ਹੋਈ ਸੀ।

ਬਖਸ਼ੀ ਨੇ ਦੱਸਿਆ ਕਿ ਉਨ੍ਹਾਂ ਅੱਗ ‘ਤੇ ਕਾਬੂ ਪਾਇਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਤੋਂ ਅੱਗ ਲੱਗਣ ਦਾ ਕਾਰਨ ਪੁੱਛਿਆ ਗਿਆ ਪਰ ਕੁਝ ਪਤਾ ਨਹੀਂ ਲੱਗਾ। ਜਦੋਂ ਅਸੀਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਦੋ ਅਣਪਛਾਤੇ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਸਨ।

ਯੋਗੇਸ਼ ਅਨੁਸਾਰ ਬਦਮਾਸ਼ਾਂ ਨੇ ਉਸ ਦੇ ਘਰ ਤੋਂ ਕੁਝ ਦੂਰੀ ‘ਤੇ ਬਾਈਕ ਰੋਕ ਲਈ। ਕੁਝ ਦੂਰੀ ‘ਤੇ ਕੱਚ ਦੀ ਬੋਤਲ ਨੂੰ ਅੱਗ ਲਗਾ ਕੇ ਉਸ ਦੇ ਘਰ ਵੱਲ ਡੀਜ਼ਲ ਬੰਬ ਸੁੱਟਿਆ ਗਿਆ। ਬਖਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ‘ਤੇ ਸ਼ੀਸ਼ੇ ਦੀ ਬੋਤਲ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਨੂੰ ਵੀ ਅੱਗ ਲੱਗ ਗਈ। ਬਖਸ਼ੀ ਨੇ ਦੱਸਿਆ ਕਿ ਉਸ ਨੂੰ 30 ਜੁਲਾਈ ਨੂੰ ਵੀ ਧਮਕੀ ਮਿਲੀ ਸੀ। ਇਸ ਮਾਮਲੇ ਸਬੰਧੀ ਉਹ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਹਨ। ਜਿਸ ਤੋਂ ਬਾਅਦ ਉਹ ਕਈ ਵਾਰ ਇਲਾਕਾ ਪੁਲਿਸ ਨੂੰ ਸ਼ਿਕਾਇਤ ਵੀ ਕਰ ਚੁੱਕੇ ਹਨ।

ਯੋਗੇਸ਼ ਨੇ ਦੱਸਿਆ ਕਿ ਡੀਜ਼ਲ ਬੰਬ ਦੀ ਘਟਨਾ ਬਾਰੇ ਉਨ੍ਹਾਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਦੇਰ ਰਾਤ ਪੁਲਸ ਚੌਕੀ ਜਗਤ ਪੁਰੀ ਤੋਂ ਪੁਲਸ ਜਾਂਚ ਲਈ ਆਈ. ਉਹ ਪੁਲਿਸ ਕਮਿਸ਼ਨਰ ਤੋਂ ਮੰਗ ਕਰਦੇ ਹਨ ਕਿ ਹਮਲਾਵਰਾਂ ਨੂੰ ਜਲਦੀ ਫੜਿਆ ਜਾਵੇ।

ਥਾਣਾ ਹੈਬੋਵਾਲ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਅੱਜ ਦਿਨ ਵੇਲੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪਣੇ ਸਭ ਤੋਂ ਉੱਚੇ ਪੱਧਰ 76,553 ਰੁਪਏ ‘ਤੇ ਪਹੁੰਚਿਆ ਸੋਨਾ: ਇਸ ਸਾਲ ਹੁਣ ਤੱਕ ਇਹ 13,201 ਰੁਪਏ ਹੋਇਆ ਮਹਿੰਗਾ

ਐਸਜੀਪੀਸੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ