ਬੁਲੰਦ ਹੌਂਸਲੇ, 70 ਸਾਲਾਂ ਬਜ਼ੁਰਗ ਨੇ 400 ਕਿਲੋਮੀਟਰ ਦਾ ਸਫਰ ਭੱਜ ਕੇ ਦਿੱਲੀ ਪਹੁੰਚਣ ਦੀ ਠਾਣੀ

ਬਰਨਾਲਾ, 12 ਜਨਵਰੀ 2021 – ਮੋਗਾ ਜ਼ਿਲੇ ਦੇ ਪਿੰਡ ਬੋਡੇ ਤੋਂ ਭੱਜ ਕੇ ਦਿੱਲੀ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਜਾ ਰਿਹਾ 70 ਸਾਲਾ ਬਜ਼ੁਰਗ ਅਮਰ ਸਿੰਘ ਬਰਨਾਲਾ ਪਹੁੰਚ ਚੁੱਕਾ ਹੈ ਅਤੇ ਜਿਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਦਿੱਲੀ ਤਕਰੀਬਨ 400 ਕਿਲੋਮੀਟਰ ਦੀ ਯਾਤਰਾ ਭੱਜ ਕੇ ਪੂਰੀ ਕਰਕੇ ਕਿਸਾਨੀ ਮੋਰਚੇ ‘ਚ ਸ਼ਾਮਿਲ ਹੋਣਗੇ। ਬਜ਼ੁਰਗ ਅਮਰ ਸਿੰਘ ਨੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਆਪਣੇ ਪਿੰਡ ਨਹੀਂ ਪਰਤਣਗੇ, ਉੱਥੇ ਹੀ ਉਨ੍ਹਾਂ ਨੇ ਨੌਜਵਾਨਾਂ ਅਤੇ ਹੋਰਾਂ ਨੂੰ ਅਪੀਲ ਕਰਦੇ ਕਿਹਾ ਕਿ ਲੋਕ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ ‘ਚ ਵੱਧ ਤੋਂ ਵੱਧ ਗਿਣਤੀ ਪਹੁੰਚਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ‘ਤੇ ਲਾਈ ਰੋਕ, ਬਣਾਈ ਚਾਰ ਮੈਂਬਰੀ ਕਮੇਟੀ

ਪਰਵਾਸੀ ਭਾਰਤੀਆਂ ਨੂੰ ਪੰਜਾਬ ’ਚ ਨਿਵੇਸ਼ ਲਈ ਉਤਸ਼ਾਹਤ ਕਰਨ ਹਿੱਤ ਉੱਚ ਤਾਕਤੀ ਨਿਵੇਸ਼ ਕਮੇਟੀ ਕਾਇਮ