ਕੈਨੇਡਾ: ਜਨਮ ਦਿਨ ਮਨਾ ਕੇ ਸੁੱਤਾ ਪੰਜਾਬੀ ਨੌਜਵਾਨ ਸਵੇਰੇ ਉੱਠਿਆ ਹੀ ਨਹੀਂ

ਖੰਨਾ, 18 ਅਕਤੂਬਰ 2024 – ਕੈਨੇਡਾ ਵਿਚ 31 ਸਾਲਾ ਅਭਿਨੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੰਦਰਜੀਤ ਸਿੰਘ ਲੋਟੇ ਵਾਸੀ ਜਗਤ ਕਾਲੋਨੀ ਖੰਨਾ, ਜੋ ਕਿ ਐੱਲ. ਆਈ. ਸੀ. ਦਫ਼ਤਰ ਤੋਂ ਸੇਵਾਮੁਕਤ ਹੋਏ, ਦੇ ਪੁੱਤਰ ਅਭਿਨੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਪੂਰਾ ਸ਼ਹਿਰ ਸਦਮੇ ਵਿਚ ਹੈ।

ਅਭਿਨੀਤ 7 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੇ ਕੈਨੇਡਾ ਦੀ ਪੀ. ਆਰ. ਵੀ ਮਿਲ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 10 ਅਕਤੂਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਸੀ ਪਰ 11 ਤਾਰੀਖ਼ ਨੂੰ ਸੇਵੇਰ ਉਹ ਮ੍ਰਿਤਕ ਪਾਇਆ ਗਿਆ। ਸਾਰਾ ਪਰਿਵਾਰ ਕੈਨੇਡਾ ਵਿਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਬਰੈਂਪਟਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਨੇ ਸੀਨੀਅਰ ਲੀਡਰ ਨੂੰ ਪਾਰਟੀ ‘ਚੋਂ ਕੱਢਿਆ

ਲਾਵਾਰਿਸ ਖੜ੍ਹੀ ਬੋਲੈਰੋ ਪਿਕਅਪ ‘ਚੋਂ ਸ਼ਰਾਬ ਦੀਆਂ 1200 ਬੋਤਲਾਂ ਬਰਾਮਦ