ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਯਤਨਾਂ ਸਦਕੇ ਜਾਤੀ ਸੂਚਕ ਗਾਲੀ-ਗਲੋਚ ਕਰਨ ਵਾਲੇ ਖਿਲਾਫ਼ ਪੁਲਿਸ ਮਾਮਲਾ ਦਰਜ

ਚੰਡੀਗੜ੍ਹ, 12 ਜਨਵਰੀ 2021 – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਯਤਨਾਂ ਸਦਕਾ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਦੀ ਸ਼ਿਕਾਇਤ ‘ਤੇ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਰਾਣੀਪੁਰ ਰਾਜਪੂਤਾਂ ਖਿਲਾਫ਼ ਸਡਿਊਲ ਕਾਸਟ ਐਂਡ ਸਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸੀਟੀ ਐਕਟ 2015 ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਕਾਸ਼ ਸਿੰਘ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਅਧੀਨ ਪੈਂਦੇ ਪਿੰਡ ਰਾਣੀਪੁਰ ਰਾਜਪੂਤਾਂ ਦੇ ਸਾਬਕਾ ਸਰਪੰਚ ਹੈ, ਨੇ ਕਮਿਸ਼ਨ ਕੋਲ ਫਰਵਰੀ, 2018 ਵਿਚ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਬਤੌਰ ਸਰਪੰਚ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਵਿਚ ਵਿਚਰਦਾ ਸੀ ਤਾਂ ਉਕਤ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਲੋਂ ਹਰ ਵਾਰ ਉਸ ਨੂੰ ਜਾਤੀ ਸੂਚਕ ਗੱਲਾਂ ਬੋਲੀਆਂ ਜਾਂਦੀਆਂ ਸਨ।

ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਅਤੇ ਬਿਊਰੋ ਆਫ ਇੰਵੈਸਟੀਗੇਸ਼ਨ ਤੋਂ ਕਰਵਾਈ ਗਈ ਸੀ ਪਰੰਤੂ ਇਹਨਾਂ ਵਲੋਂ ਇਸ ਮਾਮਲੇ ਵਿਚ ਕੇਸ ਨਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਸੀ। ਜਿਸ ਦੀ ਪ੍ਰੋੜਤਾ ਡੀ.ਏ. ਲੀਗਲ ਵਲੋਂ ਵੀ ਕੀਤੀ ਗਈ ਸੀ।

ਤੇਜਿੰਦਰ ਕੌਰ ਨੇ ਦੱਸਿਆ ਕਿ ਕਮਿਸ਼ਨ ਵਲੋਂ ਫਿਰ ਇਸ ਮਾਮਲੇ ਦੀ ਜਾਂਚ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੂੰ ਦਿੱਤੀ ਗਈ ਜਿਹਨਾਂ ਵਲੋਂ ਸਾਰੇ ਤੱਥਾਂ ਦੀ ਬਹੁਤ ਡੁੰਘਾਈ ਤੋਂ ਘੋਖ ਕਰਨ ਉਪਰੰਤ ਸਬੰਧਤ ਜਿਲ੍ਹਾ ਪੁਲਿਸ ਨੂੰ ਇਸ ਮਾਮਲੇ ਵਿਚ ਸਡਿਊਲ ਕਾਸਟ ਐਂਡ ਸ਼ਡਿਊਲ ਟਰਾਇਬ ਪ੍ਰੀਵੈਂਨਸ਼ਨ ਆਫ ਐਟਰੋਸੀਟੀ ਐਕਟ 2015 ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਸੀ ਜਿਸ ‘ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੜ੍ਹੋ ਕਿਸਾਨਾਂ ਦੇ ਫੂਲਕਾ ਸਣੇ ਬਾਕੀ ਵਕੀਲ ‌ਕਿਉਂ ਨਹੀ ਹੋਏ ਸੁਪਰੀਮ ਕੋਰਟ ‘ਚ ਹਾਜ਼ਰ

ਸਿੱਖਿਆ ਵਿਭਾਗ ਵੱਲੋਂ 738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ’ਚ ਬਦਲਣ ਲਈ 4 ਕਰੋੜ ਰੁਪਏ ਦੀ ਰਾਸ਼ੀ ਜਾਰੀ