ਸੁਸਾਈਡ ਨੋਟ ਵਿੱਚ ਖੁਦਕੁਸ਼ੀ ਕਰਨ ਦਾ ਕਾਰਨ ਵੀ ਦੱਸਿਆ
ਸੰਗਰੂਰ, 20 ਅਕਤੂਬਰ 2024 – ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਆ ਮ੍ਰਿਤਕ ਨੌਜਵਾਨ ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਆਪਣੀ ਘਰਵਾਲੀ ਤੰਗ ਪਰੇਸ਼ਾਨ ਚੱਲ ਰਿਹਾ ਸੀ, ਜਿਸ ਕਾਰਨ ਉਸਨੇ ਇਹ ਖੌਫਨਾ ਕਦਮ ਚੱਕਿਆ ਹੈ।
ਮੁਖਤਿਆਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਵੱਲੋਂ ਆਪਣੀ ਪਤਨੀ ਨੂੰ 20 ਲੱਖ ਰੁਪਿਆ ਲਗਾ ਯੂਕੇ ਭੇਜਿਆ ਸੀ, ਯੂਕੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਅਤੇ ਉਸਨੂੰ ਕੋਈ ਵੀ ਮੈਸੇਜ ਨਹੀਂ ਕਰ ਰਹੀ ਸੀ, ਜਿਸ ਤੋਂ ਮੇਰਾ ਪੁੱਤਰ ਕਾਫੀ ਪਰੇਸ਼ਾਨ ਝੱਲ ਰਿਹਾ ਸੀ, ਜਿਸ ਕਾਰਨ ਮੇਰੇ ਪੁੱਤਰ ਨੇ ਇਹ ਖੌਫਨਾ ਕਦਮ ਚੱਕਿਆ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਸ ਦੇ ਪੁੱਤ ਦੀ ਪਤਨੀ ਅਤੇ ਉਸਦੇ ਸਹੁਰੇ ਪਰਿਵਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।