ਲੁਧਿਆਣਾ ‘ਚ ਬਜ਼ੁਰਗ NRI ਦੀ ਸ਼ੱਕੀ ਹਾਲਾਤਾਂ ‘ਚ ਮੌਤ: Omaxe Residency ਦੀ 13ਵੀਂ ਮੰਜ਼ਿਲ ਤੋਂ ਡਿੱਗਿਆ

  • 3 ਦਿਨ ਪਹਿਲਾਂ ਆਇਆ ਸੀ ਕੈਨੇਡਾ ਤੋਂ

ਲੁਧਿਆਣਾ, 21 ਅਕਤੂਬਰ 2024 – ਓਮੈਕਸ ਰੈਜ਼ੀਡੈਂਸੀ, ਲੁਧਿਆਣਾ ਵਿੱਚ ਰਾਤ 10:45 ਵਜੇ ਦੇ ਕਰੀਬ ਇੱਕ 58 ਸਾਲਾ NRI ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਵਿਅਕਤੀ 13ਵੀਂ ਮੰਜ਼ਿਲ ਤੋਂ ਡਿੱਗਿਆ। ਉਸ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਮੈਕਸ ਰੈਜ਼ੀਡੈਂਸੀ ‘ਚ ਰਹਿੰਦੇ ਲੋਕ ਵੀ ਖੂਨ ਨਾਲ ਲੱਥਪੱਥ ਲਾਸ਼ ਨੂੰ ਦੇਖਣ ਲਈ ਇਕੱਠੇ ਹੋ ਗਏ।

ਲੋਕਾਂ ਨੇ ਤੁਰੰਤ ਉਸ ਵਿਅਕਤੀ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਸਿੰਦਰ ਸਿੰਘ ਹੈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਸਦਰ ਅਤੇ ਲਲਤੋਂ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ।

ਜਾਣਕਾਰੀ ਅਨੁਸਾਰ ਸਿੰਦਰ ਮੂਲ ਰੂਪ ਵਿੱਚ ਪਿੰਡ ਸ਼ਹਿਜ਼ਾਦਾ ਦਾ ਰਹਿਣ ਵਾਲਾ ਹੈ। ਉਹ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਰਹਿ ਰਿਹਾ ਹੈ। ਉਹ 3 ਦਿਨ ਪਹਿਲਾਂ ਹੀ ਭਾਰਤ ਆਇਆ ਸੀ ਅਤੇ ਓਮੈਕਸ ਰੈਜ਼ੀਡੈਂਸੀ ਦੇ ਇੱਕ ਫਲੈਟ ਵਿੱਚ ਠਹਿਰਿਆ ਸੀ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਸਿੰਦਰ ਚੰਗੇ ਸੁਭਾਅ ਦਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਅਧਿਕਾਰੀ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਓਮੈਕਸ ਰੈਜ਼ੀਡੈਂਸੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।

ਸਿੰਦਰ ਦਾ ਭਰਾ ਸ਼ਹਿਜ਼ਾਦਾ ਪਿੰਡ ਵਿੱਚ ਹੀ ਰਹਿੰਦਾ ਹੈ ਅਤੇ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਰੀਦਕੋਟ ਦੇ ਗੁਰਪ੍ਰੀਤ ਕਤਲ ਕਾਂਡ ਦੇ ਸ਼ੂਟਰਾਂ ਦੇ ਸਕੈਚ ਜਾਰੀ

ਕਰਵਾ ਚੌਥ ਦੀ ਰਾਤ ਪਿਓ-ਪੁੱਤ ਦਾ ਕਤਲ: 2 ਬੱਚਿਆਂ ਨੂੰ ਵੀ ਲੱਗੀਆਂ ਗੋਲੀਆਂ