ਗੁਰਦਾਸਪੁਰ, 23 ਅਕਤੂਬਰ 2024 – ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਕੱਲ੍ਹ ਕਈ ਦਾਣਾ ਮੰਡੀ ਦਾ ਦੌਰਾ ਕੀਤਾ ਸੀ ਤੇ ਅੱਜ ਧਾਰੀਵਾਲ ਦੀ ਦਾਣਾ ਮੰਡੀ ਪਹੁੰਚੇ। ਇਸ ਮੌਕੇ ਤੇ ਉਹਨਾਂ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬੜੇ ਹੀ ਧਿਆਨ ਨਾਲ ਸੁਣੀਆਂ। ਗੱਲਬਾਤ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘਟੀਆ ਕਾਰਜਕਾਰੀ ਕਰਕੇ ਅੱਜ ਮੰਡੀਆਂ ਚ ਕਿਸਾਨ ਰੁਲ ਰਿਹਾ ਹੈ।
ਉਨਾਂ ਨੇ ਕਿਸਾਨਾਂ ਮਜ਼ਦੂਰਾਂ ਆੜਤੀਆਂ ਦੇ ਸਾਹਮਣੇ ਜਦੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਫੋਨ ਲਗਾਇਆ ਤਾਂ ਅੱਗੋਂ ਸਵਿਚ ਆਫ ਫੋਨ ਆਉਣ ਦੇ ਉੱਤੇ ਪ੍ਰਤਾਪ ਬਾਜਵਾ ਨੇ ਤੰਜ ਕਸਦੇ ਹੋਏ ਕਿਹਾ ਕਿ ਇਹ ਸਮਾਂ ਹੈ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਦਾ ਤੇ ਪੰਜਾਬ ਦੇ ਕੈਬਨਟ ਮੰਤਰੀ ਨੇ ਆਪਣਾ ਮੋਬਾਇਲ ਹੀ ਬੰਦ ਕਰ ਲਿਆ ਹੈ। ਉਹਨਾਂ ਦਾ ਫੋਨ ਸਾਰਾ ਦਿਨ ਬੰਦ ਰਿਹਾ ਹੈ।
ਬਾਜਵਾ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਫੋਨ ਲਗਾਇਆ ਪਰ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਤਾਂ ਬਾਜਵਾ ਨੇ ਮੁੱਖ ਮੰਤਰੀ ਦੇ ਤੰਜ ਕਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ ਉਹ ਦਿੱਲੀ ਰਵਾਨਾ ਹੋਏ ਹਨ ਕਿ ਉਹ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਜਦਕਿ ਅਮਿਤ ਸ਼ਾਹ ਦੇਸ਼ ਦੇ ਖੇਤੀਬਾੜੀ ਮੰਤਰੀ ਨਾ ਹੋ ਕੇ ਗ੍ਰਿਹ ਮੰਤਰੀ ਹਨ। ਚਾਹੀਦਾ ਤਾਂ ਸੀ ਕਿ ਭਗਵੰਤ ਮਾਨ ਰੇਲਵੇ ਮੰਤਰੀ ਤੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਾਉਂਦੇ।