ਸੀਨੀਅਰ ਲੀਡਰ ਸੋਹਨ ਸਿੰਘ ਠੰਡਲ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਭਾਜਪਾ ‘ਚ ਹੋਏ ਸ਼ਾਮਲ

ਹੁਸ਼ਿਆਰਪੁਰ, 24 ਅਕਤੂਬਰ 2024 – ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਤੇ ਮੰਤਰੀ ਸੋਹਣ ਸਿੰਘ ਠੰਡਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਜ਼ਿਮਨੀ ਚੋਣਾਂ ਦੌਰਾਨ ਅਕਾਲੀ ਦਲ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ, ਅਜਿਹੇ ਵਿੱਚ ਠੰਡਲ ਦਾ ਜਾਣਾ ਪਾਰਟੀ ਦੀਆਂ ਚਿੰਤਾਵਾਂ ਵਧਾ ਰਿਹਾ ਹੈ।

ਅਕਾਲੀ ਦਲ ਨੂੰ ਅਲਵਿਦਾ ਕਹਿ ਸੀਨੀਅਰ ਲੀਡਰ ਸੋਹਨ ਸਿੰਘ ਠੰਡਲ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਇੰਚਾਰਜ ਵਿਜੇ ਰੁਪਾਨੀ ਦੇ ਵਲੋਂ ਠੰਡਲ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਗਿਆ।

ਸੋਹਣ ਸਿੰਘ ਠੰਡਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਨੇ ਅਜੇ ਤੱਕ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੋਹਣ ਸਿੰਘ ਠੰਡਲ ਨੂੰ ਭਾਜਪਾ ਆਪਣਾ ਉਮੀਦਵਾਰ ਐਲਾਨ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਗਾ ‘ਚ SHO ਅਰਸ਼ਪ੍ਰੀਤ ‘ਤੇ ਪਰਚਾ ਦਰਜ, ਕੋਰੋਨਾ ਵੇਲੇ ਸਾਬਕਾ ਮੁੱਖ ਮੰਤਰੀ ਨਾਲ ਵੀਡੀਓ ਕਾਲ ਤੋਂ ਬਾਅਦ ਆਈ ਸੀ ਚਰਚਾ ‘ਚ

ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਭਾਜਪਾ ਨੇ ਪਾਰਟੀ ‘ਚੋਂ 6 ਸਾਲ ਲਈ ਕੱਢਿਆ