ਚੰਡੀਗੜ੍ਹ, 27 ਅਕਤੂਬਰ 2024 – ਇਸ ਵਾਰ ਦੀਵਾਲੀ ਮਨਾਉਣ ਨੂੰ ਲੈ ਕੇ 31 ਅਕਤੂਬਰ ਅਤੇ 1 ਨਵੰਬਰ ਨੂੰ ਵਿਚਾਲੇ ਦੁਚਿੱਤੀ ਹੈ। ਕਈ ਲੋਕਾਂ ਵੱਲੋਂ ਦੀਵਾਲੀ 31 ਅਕਤੂਬਰ ਨੂੰ ਮਨਾਉਣ ਦਾ ਕਿਹਾ ਜਾ ਰਿਹਾ ਹੈ ਤਾਂ ਕਈਆਂ ਵੱਲੋਂ 1 ਨਵੰਬਰ ਦਾ ਮਹੂਰਤ ਦੱਸਿਆ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਲੋਕਾਂ ਵਿਚ ਇਹ ਵੀ ਦੁਚਿੱਤੀ ਹੈ ਕਿ ਸੂਬੇ ਵਿਚ ਦੀਵਾਲੀ ਦੀ ਛੁੱਟੀ ਕਿਸ ਦਿਨ ਹੋਵੇਗੀ। ਅਜਿਹੇ ‘ਚ ਕਈ ਲੋਕ 31 ਅਤੇ ਕੁਝ 1 ਨਵੰਬਰ ਨੂੰ ਦੀਵਾਲੀ ਮਨਾਉਣਗੇ। ਪਰ ਪੁਲਿਸ ਦੇ ਹੁਕਮਾਂ ਅਨੁਸਾਰ ਪਟਾਕੇ ਚਲਾਉਣ ਦਾ ਸਮਾਂ 31 ਅਕਤੂਬਰ ਹੀ ਤੈਅ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੀ ਨੋਟੀਫ਼ਿਕੇਸ਼ਨ ਮੁਤਾਬਕ ਸੂਬੇ ਵਿਚ 31 ਅਕਤੂਬਰ ਦਿਨ ਵੀਰਵਾਰ ਨੂੰ ਦੀਵਾਲੀ ਦੀ ਛੁੱਟੀ ਹੈ। ਉੱਥੇ ਹੀ ਸ਼ੁੱਕਰਵਾਰ 1 ਨਵੰਬਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ ਵਿਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਪਰ ਪੁਲਸ ਦੇ ਹੁਕਮਾਂ ਅਨੁਸਾਰ ਪਟਾਕੇ ਚਲਾਉਣ ਦਾ ਸਮਾਂ 31 ਅਕਤੂਬਰ ਹੀ ਤੈਅ ਕੀਤਾ ਗਿਆ ਹੈ।