ਪੈਟਰੋਲ ਪੰਪ ‘ਤੇ ਧਮਾਕਾ ਕਰਕੇ ਮਾਲਕ ਤੋਂ ਮੰਗੀ 5 ਕਰੋੜ ਦੀ ਫਿਰੌਤੀ: ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ

ਮਾਨਸਾ, 29 ਅਕਤੂਬਰ 2024: ਮਾਨਸਾ-ਸਰਸਾ ਰੋਡ ‘ਤੇ ਰਮਦਿਤੇਵਾਲਾ ਚੌਂਕ ਦੇ ਨੇੜੇ ਸਥਿਤ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਫਿਰੌਤੀ ਦੀ ਕਾਲ ਆਈ ਅਤੇ ਇਸ ਤੋਂ ਪਹਿਲਾਂ ਪੰਪ ‘ਤੇ ਇੱਕ ਧਮਾਕਾ ਵੀ ਹੋਇਆ।ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਾਨਸਾ ਪੁਲਿਸ ਇਸ ਮਾਮਲੇ ਦੀ ਜਾਂਚ ਤਾਂ ਕਰ ਰਹੀ ਹੈ ਪਰ ਇਸ ਮੁੱਦੇ ਤੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਏ ।ਪੰਪ ਮਾਲਕ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ। ਵੇਰਵਿਆਂ ਮੁਤਾਬਿਕ ਖੁਸ਼ਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਕੋਲ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦੱਸਿਆ ਹੈ ਉਹ ਸਿੱਧੂ ਪੈਟਰੋ ਸਰਵਿਸਜ਼ ਨਾਮ ਦੀ ਫਰਮ ਦਾ ਮਾਲਕ ਹੈ।

ਉਨ੍ਹਾਂ ਦੱਸਿਆ ਕਿ ਉਹਨਾਂ ਦੀ ਫਰਮ ਵੱਲੋਂ “ਜੀਓ ਬੀਪੀ” ਕੰਪਨੀ ਦਾ ਇੱਕ ਪੈਟਰੋਲ ਪੰਪ ਸਰਸਾ ਰੋਡ ਮਾਨਸਾ ਨੇੜੇ ਦੰਦੀਵਾਲ ਰਿਜੋਰਟ ਵਿਖੇ ਲਗਾਇਆ ਹੋਇਆ ਹੈ। ਉਸਨੇ ਦੱਸਿਆ ਕਿ 27 ਅਕਤੂਬਰ ਰਾਤ ਨੂੰ ਕਰੀਬ 01:37 ਵਜੇ ਉਹਨਾਂ ਦੇ ਪੈਟਰੋਲ ਪੰਪ ‘ਤੇ ਕੰਮ ਕਰਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਆਲਮਪੁਰ ਮੰਦਰਾਂ ਨੇ ਫੋਨ ਕਰਕੇ ਦੱਸਿਆ ਕਿ ਪੈਟਰੋਲ ਪੰਪ ਦੇ ਬਾਹਰਲੇ ਏਰੀਆ ‘ਚ ਡਰੇਨ ਵਿੱਚ ਇੱਕ ਧਮਾਕਾ ਹੋਇਆ ਹੈ। ਦਿਨ ਚੜਨ ‘ਤੇ ਉਸਨੇ ਪੈਟਰੋਲ ਪੰਪ ‘ਤੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਚੈੱਕ ਕੀਤੀ ਤਾਂ ਵੀਡੀਓ ਫੁਟੇਜ ਵਿੱਚ ਰਾਤ ਨੂੰ 01:31ਵਜੇ ਧਮਾਕਾ ਹੁੰਦਾ ਦਿਖਾਈ ਦਿੱਤਾ।

ਉਸਨੇ ਦੱਸਿਆ ਕਿ ਧਮਾਕਾ ਡਰੇਨ ਵਿੱਚ ਹੋਣ ਕਰਕੇ ਕੋਈ ਜਾਨੀ-ਮਾਲੀ ਨੁਕਸਾਨ ਨਹੀ ਹੋਇਆ। ਇਸ ਤੋਂ ਬਾਅਦ ਬਾਅਦ ਦੁਪਹਿਰ ਇੱਕ ਬਾਹਰੀ ਨੰਬਰ ਤੋਂ ਉਸਨੂੰ ਵਟਸਐਪ ਕਾਲ ਆਈ ਜੋ ਉਸਨੇ ਰਸੀਵ ਨਹੀਂ ਕੀਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਾਲ ਰਸੀਵ ਨਾ ਕਰਨ ‘ਤੇ ਧਮਕੀ ਭਰੇ ਮੈਸੇਜ ਆਉਣੇ ਸੁਰੂ ਹੋ ਗਏ, ਜਿੰਨ੍ਹਾਂ ਵਿੱਚ ਮੈਸੇਜਕਰਨ ਵਾਲਾ ਵਿਆਕਤੀ ਧਮਕੀਆਂ ਦੇ ਕੇ 5 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਕਰੋੜ ਨਾਂ ਦੇਣ ਦੀ ਸੂਰਤ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਥਾਣਾ ਸਿਟੀ-1 ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ‘ਤੇ ਨਾਮਾਲੂਮਾਂ ਖਿਲਾਫ਼ ਮੁਕੱਦਮਾ ਨੰਬਰ 139, ਧਾਰਾ 308 (4), 351 ਬੀਐਨਐਸ ਤਹਿਤ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ: ਸਵੇਰੇ-ਸ਼ਾਮ ਵਧੀ ਠੰਡ

ਤਿੰਨ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ 24 ਸਾਲ ਦੀ ਮਾਂ ਨੇ 6 ਘੰਟੇ ਬਾਅਦ ਤੋੜਿਆ ਦਮ…