- ਖਾਦਾਂ ਦੀ ਕਾਲਾਬਾਜ਼ਾਰੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ
- ਨਿਰਧਾਰਤ ਕੀਮਤ ਤੇ ਮਿਲੇਗੀ ਕਿਸਾਨਾਂ ਨੂੰ ਖਾਦ, ਨਹੀਂ ਹੋਣ ਦਿੱਤੀ ਜਾਵੇਗੀ ਵਾਧੂ ਸਮਾਨ ਦੀ ਟੈਗਿੰਗ – ਡਾ. ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ
ਮੋਗਾ, 29 ਅਕਤੂਬਰ 2024 – ਹਾੜ੍ਹੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਮੋਗਾ ਵੱਲੋਂ ਡਾ. ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਖਾਦ ਦੀਆਂ ਰੀਟੇਲ ਅਤੇ ਹੋਲਸੋਲ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਦਾਂ ਦੇ ਗੋਦਾਮਾਂ ਅਤੇ ਪੀ.ਓ.ਐਸ. ਮਸ਼ੀਨਾਂ ਦੀ ਪੜ੍ਹਤਾਲ ਕੀਤੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਕਾਲਾਬਜ਼ਾਰੀ ਨਾ ਹੋਵੇ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਰੀਟੇਲ ਅਤੇ ਹੋਲਸੋਲ ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀ ਚੈਕਿੰਗ ਲਗਾਤਾਰ ਜਾਰੀ ਰੱਖੀ ਜਾਵੇ।
ਡਾ. ਦਿਲਬਾਗ ਸਿੰਘ ਜੇ.ਡੀ.ਏ. ਦੀ ਅਗਵਾਈ ਹੇਠ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸਾਰੇ ਹੀ ਬਲਾਕਾਂ ਵਿਚ ਖਾਦ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਫਰਮਾਂ ਦਾ ਸਾਰਾ ਰਿਕਾਰਡ ਘੋਖਿਆ ਗਿਆ। ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਹਾੜ੍ਹੀ ਸੀਜ਼ਨ ਲਈ ਖਾਦਾਂ ਮੁਹੱਈਆ ਕਰਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਟੀਮਾਂ ਲਗਾਤਾਰ ਖਾਦ ਵਿਕਰੇਤਾਵਾਂ ਦੀਆਂ ਚੈਕਿੰਗ ਕਰਨਗੀਆਂ ਤਾਂ ਜੋ ਖਾਦ ਦੀ ਵਿਕਰੀ ਸਮੇਂ ਕਿਸੇ ਵੀ ਵਾਧੂ ਸਮਾਨ ਦੀ ਟੈਗਿੰਗ ਨਾ ਹੋਵੇ ਅਤੇ ਖਾਦ ਦੀ ਵਿਕਰੀ ਨਿਰਧਾਰਤ ਕੀਮਤ ਤੇ ਕਿਸਾਨਾਂ ਨੂੰ ਹੋਵੇ।
ਇਨ੍ਹਾਂ ਵਿਸ਼ੇਸ਼ ਚੈਕਿੰਗ ਟੀਮਾਂ ਵਿਚ ਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ ਬਾਘਾਪੁਰਾਣਾ, ਡਾ. ਗੁਰਬਾਜ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟ ਈਸੇ ਖਾਂ, ਡਾ. ਗੁਰਕ੍ਰਿਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ ਮੋਗਾ-1, ਡਾ. ਖੁਸ਼ਦੀਪ ਸਿੰਘ, ਡਾ. ਜਗਦੀਪ ਸਿੰਘ, ਡਾ. ਜਸਬੀਰ ਕੌਰ, ਡਾ. ਗੁਰਲਵਲੀਨ ਸਿੰਘ, ਡਾ. ਹਰਿੰਦਰਪਾਲ ਸ਼ਰਮਾ, ਡਾ. ਮਨਦੀਪ ਸਿੰਘ, ਡਾ. ਰੰਚਨਦੀਪ ਕੌਰ, ਡਾ: ਅਮਨਦੀਪ ਸਿੰਘ, ਡਾ. ਮਨਮੋਹਣ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਉਰਵਿੰਦ ਕੰਬੋਜ਼, ਸੰਦੀਪ ਸਿੰਘ ਏ.ਐਸ.ਆਈ ਸ਼ਾਮਲ ਸਨ।