- ਕਿਹਾ ਮਿਲ ਜੁਲ ਕੇ ਪਿੰਡ ਦੇ ਵਿਕਾਸ ਲਈ ਕਰਾਂਗੇ ਕੰਮ
ਗੁਰਦਾਸਪੁਰ, 31 ਅਕਤੂਬਰ 2024 – ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਸਾਬਕਾ ਸਰਪੰਚ ਜੇਕਰ ਸਰਪੰਚੀ ਦੀ ਚੋਣ ਹਾਰ ਜਾਂਦੇ ਹਨ ਤਾਂ ਨਵੇਂ ਬਣੇ ਸਰਪੰਚ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਇਹ ਰਾਜਨੀਤਿਕ ਦੁਸ਼ਮਣੀ ਲੰਬੀ ਚਲਦੀ ਹੈ। ਪਰ ਪਿੰਡ ਵਰਸੋਲੇ ਦੇ ਸਾਬਕਾ ਸਰਪੰਚ ਨੇ ਨਵੀਂ ਹੀ ਰਿਵਾਇਤ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਸਰਪੰਚ ਹਰਪ੍ਰੀਤ ਸਿੰਘ ਗੋਲਡੀ ਨੂੰ ਇਸ ਵਾਰ ਸਰਪੰਚੀ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਪਰ ਚੋਣਾਂ ਦੇ ਲਗਭਗ 15 ਦਿਨ ਗੁਜਰ ਜਾਣ ਦੇ ਬਾਅਦ ਗੋਲਡੀ ਨੇ ਨਵੀਂ ਬਣੀ ਪੰਚਾਇਤ ਦੇ ਸਾਰੇ ਪੰਚਾਂ ਨੂੰ ਆਪਣੇ ਘਰ ਬੁਲਾ ਕੇ ਸਨਮਾਨਿਤ ਕੀਤਾ ਤੇ ਪਿੰਡ ਦੇ ਵਿਕਾਸ ਲਈ ਮਿਲ ਜੁਲ ਕੇ ਕੰਮ ਕਰਨ ਅਤੇ ਹਰ ਕੰਮ ਵਿੱਚ ਸਹਿਯੋਗ ਦੇਣ ਦਾ ਨਵੇਂ ਪੰਚਾ ਨਾਲ ਵਾਇਦਾ ਵੀ ਕੀਤਾ।
ਇੱਕ ਹੋਰ ਕਾਬਲੇ ਜ਼ਿਕਰ ਗੱਲ ਇਹ ਹੈ ਕਿ ਇਸ ਮੌਕੇ ਚੋਣ ਹਾਰੇ ਹੋਏ ਪੰਚ ਵੀ ਮੌਜੂਦ ਸਨ ਅਤੇ ਸਾਰਿਆਂ ਨੇ ਪਿੰਡ ਦੇ ਵਿਕਾਸ ਲਈ ਨਵੀਂ ਪੰਚਾਇਤ ਦਾ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ।