ਸਰਬੀਆ, 2 ਨਵੰਬਰ 2024 – ਸਰਬੀਆ ਦੇ ਨੋਵੀ ਸਾਦ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਰੇਲਵੇ ਸਟੇਸ਼ਨ ਦੀ ਕੰਕਰੀਟ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰੀ ਇਵੀਕਾ ਡੇਸਿਸ ਨੇ ਕਿਹਾ ਕਿ ਘੱਟੋ-ਘੱਟ 3 ਲੋਕਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਐਂਬੂਲੈਂਸ ਦੇ ਨਾਲ-ਨਾਲ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ ਅਤੇ ਬੁਲਡੋਜ਼ਰਾਂ ਨਾਲ ਮਲਬਾ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਿਗਰਾਨੀ ਕੈਮਰਿਆਂ ਦੀ ਫੁਟੇਜ ‘ਚ ਲੋਕ ਛੱਤ ਹੇਠਾਂ ਬੈਂਚਾਂ ‘ਤੇ ਬੈਠੇ ਦਿਖਾਈ ਦੇ ਰਹੇ ਹਨ, ਜੋ ਅਚਾਨਕ ਡਿੱਗਦੀ ਹੋਈ ਨਜ਼ਰ ਆ ਰਹੀ ਹੈ। ਇਮਾਰਤ ਦੀ ਹਾਲ ਹੀ ਵਿੱਚ ਮੁਰੰਮਤ ਕੀਤੀ ਗਈ ਸੀ।