65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ ! ਜਾਣੋ ਕਾਰਨ

ਨਵੀਂ ਦਿੱਲੀ, 3 ਨਵੰਬਰ 2024 – ਆਧਾਰ ਕਾਰਡ ਉਪਭੋਗਤਾਵਾਂ ਲਈ ਵੱਡੀ ਖ਼ਬਰ ਹੈ। ਸਰਕਾਰ 65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਕੈਂਸਲ ਕਰ ਸਕਦੀ ਹੈ। ਦਰਅਸਲ, ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਨੇ 10 ਸਾਲ ਜਾਂ ਉਸ ਤੋਂ ਪੁਰਾਣੇ ਆਧਾਰ ਕਾਰਡ ‘ਚ ਜਾਣਕਾਰੀ ਅਪਡੇਟ ਕਰਵਾਉਣ ਲਈ ਮੁਫ਼ਤ ਆਨਲਾਈਨ ਸਹੂਲਤ ਪ੍ਰਦਾਨ ਕੀਤੀ ਹੈ। ਕੇਂਦਰ ਸਰਕਾਰ ਨੇ ਆਧਾਰ ‘ਚ ਜਾਣਕਾਰੀ ਅਪਡੇਟ ਕਰਨ ਦੀ ਕਈ ਵਾਰ ਸਮੇਂ ਹੱਦ ਵਧਾਈ ਹੈ ਪਰ ਫਿਰ ਵੀ ਹਜ਼ਾਰਾਂ ਲੋਕਾਂ ਨੇ ਇਹ ਕੰਮ ਨਹੀਂ ਕਰਵਾਇਆ ਹੈ। ਭੋਪਾਲ ‘ਚ ਕਰੀਬ 65 ਹਜ਼ਾਰ ਲੋਕਾਂ ਦੇ ਆਧਾਰ ਕਾਰਡ ਕੈਂਸਲ ਹੋ ਸਕਦੇ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ। ਇਸ ਲਈ ‘MyAadhaar’ ਪੋਰਟਲ ‘ਤੇ ਜਾ ਕੇ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।

ਆਧਾਰ ਅਪਡੇਟ ਕਿਉਂ ਜ਼ਰੂਰੀ ਹੈ?
ਆਧਾਰ ਕਾਰਡ ਅੱਜ ਇਕ ਮਹੱਤਵਪੂਰਨ ਪਛਾਣ ਪੱਤਰ ਬਣ ਗਿਆ ਹੈ, ਜਿਸ ਦੀ ਵਰਤੋਂ ਸਰਕਾਰੀ ਸਕੀਮਾਂ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤੱਕ ਹਰ ਕੰਮ ਵਿਚ ਕੀਤੀ ਜਾਂਦੀ ਹੈ। 10 ਸਾਲ ਪੁਰਾਣੇ ਆਧਾਰ ‘ਚ ਤੁਹਾਡੇ ਪਤੇ ਅਤੇ ਫੋਟੋ ‘ਚ ਤਬਦੀਲੀ ਹੋ ਸਕਦੀ ਹੈ। ਜਾਣਕਾਰੀ ਅੱਪਡੇਟ ਕਰਾਉਣ ਨਾਲ ਧੋਖਾਧੜੀ ‘ਤੇ ਰੋਕ ਲੱਗੇਗੀ ਅਤੇ ਸਹੀ ਜਨਸੰਖਿਆ ਜਾਣਕਾਰੀ ਮਿਲੇਗੀ।

14 ਦਸੰਬਰ ਡੈੱਡਲਾਈਨ?
UIDAI ਨੇ 10 ਸਾਲ ਪੁਰਾਣੇ ਆਧਾਰ ‘ਚ ਜਾਣਕਾਰੀ ਅਪਡੇਟ ਕਰਨ ਲਈ 14 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਡੈੱਡਲਾਈਨ ਨੂੰ ਤਿੰਨ ਵਾਰ ਵਧਾਇਆ ਗਿਆ ਸੀ: ਪਹਿਲੇ 14 ਮਾਰਚ, ਫਿਰ 14 ਜੂਨ ਅਤੇ ਫਿਰ 14 ਸਤੰਬਰ ਅਤੇ ਉਸ ਤੋਂ ਬਾਅਦ ਹੁਣ 14 ਦਸੰਬਰ ਨੂੰ ਅੰਤਿਮ ਡੈੱਡਲਾਈਨ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ

ਕਿਵੇਂ ਕਰੀਏ ਆਧਾਰ ਕਾਰਡ ਅਪਡੇਟ?
1- ‘MyAadhaar’ ਪੋਰਟਲ ‘ਤੇ ਜਾਓ : ਇੱਥੇ ਲੌਗਿਨ ਕਰ ਕੇ ਆਪਣਾ ਆਧਾਰ ਨੰਬਰ ਅਤੇ ਮੋਬਾਇਲ ਨੰਬਰ ਦਰਜ ਕਰੋ।
2- ਜ਼ਰੂਰੀ ਦਸਤਾਵੇਜ਼ ਅਪਲੋਡ ਕਰੋ : ਆਪਣੀ ਪਛਾਣ ਅਤੇ ਪਤੇ ਲਈ ਨਵੇਂ ਦਸਤਾਵੇਜ਼ ਅਪਲੋਡ ਕਰੋ।
3- ਮੁਫ਼ਤ ਆਨਲਾਈਨ ਅਪਡੇਸ਼ਨ : ਇਹ ਸੇਵਾ ਮੁਫ਼ਤ ਹੈ, ਜਿਸ ਦਾ ਲਾਭ ਚੁੱਕਦੇ ਹੋਏ ਜਲਦ ਤੋਂ ਜਲਦ ਅਪਡੇਟ ਕਰਵਾਓ।

ਆਧਾਰ ਕਾਰਡ ਅਪਡੇਟ ਲਈ ਜ਼ਰੂਰੀ ਦਸਤਾਵੇਜ਼
ਰਾਸ਼ਨ ਕਾਰਡ
ਵੋਟਰ ਪਛਾਣ ਪੱਤਰ
ਨਿਵਾਸ ਪ੍ਰਮਾਣ ਪੱਤਰ
ਜਨ-ਆਧਾਰ ਕਾਰਡ
ਮਨਰੇਗਾ/ਐੱਨਆਰਈਜੀਐੱਸ ਜੌਬ ਕਾਰਡ
ਮਜ਼ਦੂਰ ਕਾਰਡ
ਭਾਰਤੀ ਪਾਸਪੋਰਟ
ਪੈਨ/ਈ-ਪੈਨ ਕਾਰਡ
ਸੀਜੀਐੱਚਐੱਸ ਕਾਰਡ
ਡਰਾਈਵਿੰਗ ਲਾਇਸੈਂਸ

ਆਧਾਰ ਕਾਰਡ ਅਪਡੇਟ ਕਰਵਾ ਕੇ ਤੁਸੀਂ ਆਪਣੀ ਪਛਾਣ ਨੂੰ ਸੁਰੱਖਿਅਤ ਬਣਾਏ ਰੱਖ ਸਕਦੇ ਹੋ। ਇਸ ਤੋਂ ਇਲਾਵਾ ਇਸ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਵੀ ਸੌਖਾ ਹੋ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਮੈਲਬੌਰਨ ਤੋਂ ਆਕਲੈਂਡ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 51 ਸਰੂਪ

HDFC ਬੈਂਕ ਦੀ UPI ਸਰਵਿਸ 2 ਦਿਨ ਰਹੇਗੀ ਬੰਦ