ਬਲਾਚੌਰ, 4 ਨਵੰਬਰ 2024 – ਗਹੂਣ ਨਿਵਾਸੀ ਸਤਨਾਮ ਰਾਮ ਪੁੱਤਰ ਮੇਹਰ ਚੰਦ ਜੋ ਢਾਈ ਵਰ੍ਹਿਆਂ ਪਿੱਛੋਂ ਦੁਬਈ ਤੋਂ ਵਾਪਸ ਆਇਆ ਸੀ, ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਪਿੰਡ ਰੱਕੜ ਬੇਟ ਨੇੜੇ ਸ਼ਮਸ਼ਾਨਘਾਟ ਵਿਚੋਂ ਪੁਲਸ ਦੀ ਹਾਜ਼ਰੀ ਵਿਚ ਬਰਾਮਦ ਕੀਤੀ ਗਈ। ਇਸ ਸਬੰਧੀ ਜਦੋਂ ਮ੍ਰਿਤਕ ਸਤਨਾਮ ਰਾਮ ਉਰਫ਼ ਸੋਨੂੰ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਰੋਂਦੇ ਕੁਰਲਾਉਂਦੇ ਇਹ ਦੱਸਿਆ ਕਿ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਹੈ।
ਇਸ ਸਬੰਧੀ ਉਨ੍ਹਾਂ ਨੇ ਆਪਣੇ ਪਿੰਡ ਦੇ ਹੀ ਨਿਵਾਸੀ ਤਿੰਨ ਵਿਅਕਤੀਆਂ ਅਤੇ ਇਕ ਲੋਹਟ ਪਿੰਡ ਨਿਵਾਸੀ ਵਿਅਕਤੀ ਦਾ ਨਾਂ ਵੀ ਲਿਆ ਹੈ। ਫਿਲਹਾਲ ਸਦਰ ਪੁਲਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਵਾਰਸਾਂ ਨੇ ਉਸ ਦਾ ਸੰਸਕਾਰ ਵੀ ਕਰ ਦਿੱਤਾ।