ਨਵੀਂ ਦਿੱਲੀ, 6 ਨਵੰਬਰ 2024 — ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਫੋਕਸ ਨਿਊਜ਼ ਮੁਤਾਬਕ ਰੀਪਬਲਕਿਨ ਪਾਰਟੀ ਜਿੱਤ ਗਈ ਹੈ। ਟਰੰਪ ਨੇ 277 ਇਲੈਕਟੋਰਲ ਵੋਟਾਂ (ਬਹੁਮਤ ਦਾ ਅੰਕੜਾ) ਹਾਸਲ ਕਰ ਲਈਆਂ ਹਨ। ਇਸ ਜਿੱਤ ਨਾਲ ਟਰੰਪ ਦੇ ਸਮਰਥਕ ਖੁਸ਼ੀ ਵਿਚ ਜਸ਼ਨ ਮਨਾ ਰਹੇ ਹਨ। ਕਮਲਾ ਹੈਰਿਸ ਨੇ 226 ਸੀਟਾਂ ਜਿੱਤੀਆ ਹਨ। ਟਰੰਪ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਟਰੰਪ ਦੀ ਜਿੱਤ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ।ਇਸ ਸ਼ਾਨਦਾਰ ਜਿੱਤ ਮਗਰੋਂ ਟਰੰਪ ਜਲਦੀ ਹੀ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਨਗੇ। ਟਰੰਪ ਦੀ ਜਿੱਤ ਨਾਲ ਭਾਰਤ-ਅਮਰੀਕਾ ਦੇ ਸਬੰਧਾਂ ਪਹਿਲਾਂ ਨਾਲੋਂ ਮਜ਼ਬੂਤ ਹੋਣ ਦੀ ਆਸ ਹੈ। ਟਰੰਪ ਦੇ ਸਮਰਥਕ ਐਲੋਨ ਮਸਕ ਨੇ ਵੀ ਉਸ ਦੀ ਜਿੱਤ ‘ਤੇ ਖੁਸ਼ੀ ਜਤਾਈ।