- ਬਾਰਾਮੂਲਾ ‘ਚ ਮੁੱਠਭੇੜ ਜਾਰੀ
ਜੰਮੂ-ਕਸ਼ਮੀਰ, 8 ਨਵੰਬਰ 2024 – ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਅਧਵਾੜੀ ਇਲਾਕੇ ‘ਚ ਅੱਤਵਾਦੀਆਂ ਨੇ ਪਿੰਡ ਦੇ ਦੋ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਿੰਡ ਦੇ ਸੁਰੱਖਿਆ ਗਾਰਡਾਂ ਨੂੰ ਪਹਿਲਾਂ ਅਗਵਾ ਕਰ ਲਿਆ ਜੋ ਮੁੰਜਾਲਾ ਧਾਰ ਜੰਗਲ ‘ਚ ਪਸ਼ੂ ਚਰਾਉਣ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕੱਠੇ ਗੋਲੀ ਮਾਰ ਦਿੱਤੀ ਗਈ।
ਘਟਨਾ ਤੋਂ ਬਾਅਦ ਅੱਤਵਾਦੀਆਂ ਨੂੰ ਲੱਭਣ ਲਈ ਫੌਜ ਦੇ ਜਵਾਨਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਫਿਲਹਾਲ ਇਲਾਕੇ ‘ਚ ਅੱਤਵਾਦੀਆਂ ਦੇ ਬਾਰੇ ‘ਚ ਕੋਈ ਸੂਚਨਾ ਨਹੀਂ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ, ਪਿੰਡ ਓਹਲੀ-ਕੁੰਟਵਾੜਾ ਦੇ ਸੁਰੱਖਿਆ ਗਾਰਡਾਂ ਵਜੋਂ ਹੋਈ ਹੈ।
ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕਸ਼ਮੀਰ ਟਾਈਗਰਸ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕਸ਼ਮੀਰ ਟਾਈਗਰਜ਼ ਨੇ ਸੋਸ਼ਲ ਮੀਡੀਆ ‘ਤੇ ਰੱਖਿਆ ਗਾਰਡਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ‘ਚ ਦੋਵਾਂ ਦੇ ਮੂੰਹ ‘ਚੋਂ ਖੂਨ ਨਿਕਲ ਰਿਹਾ ਸੀ। ਦੋਹਾਂ ਦੀਆਂ ਅੱਖਾਂ ‘ਤੇ ਪੱਟੀ ਵੀ ਬੰਨ੍ਹੀ ਹੋਈ ਸੀ। ਕਸ਼ਮੀਰ ਟਾਈਗਰਜ਼ ਨੇ ਪੋਸਟ ਵਿੱਚ ਲਿਖਿਆ- ਕਸ਼ਮੀਰ ਦੀ ਆਜ਼ਾਦੀ ਤੱਕ ਇਹ ਜੰਗ ਜਾਰੀ ਰਹੇਗੀ।
ਕਸ਼ਮੀਰ ਟਾਈਗਰਜ਼ ਨੇ ਟਵਿੱਟਰ ‘ਤੇ ਪੋਸਟ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਲਿਖਿਆ ਗਿਆ ਸੀ ਕਿ ਦੋਵੇਂ ਗ੍ਰਾਮ ਸੁਰੱਖਿਆ ਗਾਰਡ ਕਸ਼ਮੀਰ ਟਾਈਗਰਜ਼ ਦੇ ਮੁਜਾਹਿਦੀਨ ਦਾ ਪਿੱਛਾ ਕਰ ਰਹੇ ਸਨ। ਮੁਜਾਹਿਦੀਨ ਨੇ ਦੋਵਾਂ ਗਾਰਡਾਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਮਾਰ ਦਿੱਤਾ।
ਪੋਸਟ ‘ਚ ਲਿਖਿਆ ਸੀ-ਤੁਸੀਂ ਕਸ਼ਮੀਰ ਟਾਈਗਰਜ਼ ਦਾ ਰਿਕਾਰਡ ਦੇਖ ਸਕਦੇ ਹੋ। ਅਸੀਂ ਕਦੇ ਕਿਸੇ ਆਮ ਹਿੰਦੂ ਨੂੰ ਨਹੀਂ ਮਾਰਿਆ। ਅਸੀਂ ਭਾਰਤੀ ਫੌਜ ਖਿਲਾਫ ਲੜ ਰਹੇ ਹਾਂ। ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਗ੍ਰਾਮੀਣ ਸੁਰੱਖਿਆ ਗਾਰਡ ‘ਚ ਸ਼ਾਮਲ ਹੋ ਕੇ ਭਾਰਤੀ ਫੌਜ ਦਾ ਹਥਿਆਰ ਬਣਨਾ ਚਾਹੁੰਦੇ ਹਨ। ਉਨ੍ਹਾਂ ਨੂੰ ਅੱਜ ਦੀ ਘਟਨਾ ਤੋਂ ਸਬਕ ਸਿੱਖਣਾ ਚਾਹੀਦਾ ਹੈ।