ਛੱਠ ਪੂਜਾ ਲਈ ਆਏ ਨੌਜਵਾਨ ਦੀ ਮੌਤ: ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ

ਖੰਨਾ, 8 ਨਵੰਬਰ 2024 – ਖੰਨਾ ਦੇ ਆਨੰਦ ਨਗਰ ‘ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਮੌਂਟੂ ਕੁਮਾਰ ਵਜੋਂ ਹੋਈ ਹੈ। ਮੌਂਟੂ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਵਿੱਚ ਕੰਮ ਕਰਦਾ ਸੀ। ਦੋ ਦਿਨ ਪਹਿਲਾਂ ਖੰਨਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਛਠ ਪੂਜਾ ਲਈ ਆਇਆ ਸੀ।

ਮਾਂਟੂ ਦੇ ਰਿਸ਼ਤੇਦਾਰ ਸ਼ੰਕਰ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਦੀ ਲੜਕੀ ਦਾ ਜਨਮ ਦਿਨ ਸੀ। ਜਿਸ ਕਾਰਨ ਉਸ ਨੇ ਆਪਣੇ ਸਾਢੂ ਅਤੇ ਸਾਲੀ ਨੂੰ ਹਰਿਆਣਾ ਤੋਂ ਬੁਲਾਇਆ ਸੀ ਤਾਂ ਜੋ ਉਹ ਛਠ ਪੂਜਾ ਤੱਕ ਉਸ ਦੇ ਨਾਲ ਰਹਿਣ। ਅੱਜ ਸਵੇਰੇ ਜਦੋਂ ਮੌਂਟੂ ਪੂਜਾ ਲਈ ਲਿਆਂਦਾ ਗੰਨਾ ਲੈ ਕੇ ਕੁਆਰਟਰ ਦੀ ਛੱਤ ’ਤੇ ਜਾ ਰਿਹਾ ਸੀ ਤਾਂ ਉਪਰੋਂ ਲੰਘਦੀਆਂ 66 ਕੇਵੀ ਬਿਜਲੀ ਦੀਆਂ ਤਾਰਾਂ ਨੂੰ ਗੰਨੇ ਨੇ ਛੂਹ ਲਿਆ। ਬਿਜਲੀ ਦਾ ਝਟਕਾ ਲੱਗਣ ਕਾਰਨ ਮੋਂਟੂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸ਼ੰਕਰ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਹੀ ਮੌਂਟੂ ਦਾ ਵਿਆਹ ਉਸ ਦੀ ਸਾਲੀ ਨਾਲ ਹੋਇਆ ਸੀ। ਇਸ ਹਾਦਸੇ ਨੇ ਪਰਿਵਾਰ ਤੋਂ ਪੁੱਤਰ ਖੋਹਣ ਦੇ ਨਾਲ-ਨਾਲ ਇੱਕ ਮੁਟਿਆਰ ਦਾ ਸੁਹਾਗ ਵੀ ਖੋਹ ਲਿਆ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮੌਂਟੂ ਨੂੰ ਹਸਪਤਾਲ ਲਿਆ ਕੇ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਤਨੀ ਨੇ ਕੀਤਾ ਪਤੀ ਦਾ ਕਤਲ: ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਵਾਰਦਾਤ

ਪਤੀ ਨੇ ਪਤਨੀ ਨੂੰ ਮਾਰੀ ਗੋਲੀ: ਤਲਾਕ ਤੋਂ ਇਨਕਾਰ ਕਰਨ ‘ਤੇ ਚਲਾਈ ਗੋਲੀ