ਨਵੀਂ ਦਿੱਲੀ, 13 ਨਵੰਬਰ 2024 – ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਮੌਸਮ ਵਿਭਾਗ ਅਨੁਸਾਰ ਰਾਜਧਾਨੀ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ 5.3 ਤੀਬਰਤਾ ਦੇ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂ.ਐਸ.ਜੀ.ਐਸ) ਅਨੁਸਾਰ ਭੂਚਾਲ ਦੀ ਤੀਬਰਤਾ 5.1 ਸੀ, ਜਦੋਂ ਕਿ ਪਾਕਿਸਤਾਨ ਮੌਸਮ ਵਿਭਾਗ (ਪੀ.ਐਮ.ਡੀ) ਨੇ ਇਸ ਦੀ ਤੀਬਰਤਾ 5.3 ਦੱਸੀ ਹੈ।
ਇਸਲਾਮਾਬਾਦ ਵਿੱਚ ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ ਅਨੁਸਾਰ, “ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਹਿੰਦੂਕੁਸ਼ ਪਰਬਤ ਲੜੀ ਸੀ ਅਤੇ ਡੂੰਘਾਈ 220 ਕਿਲੋਮੀਟਰ ਸੀ।” ਭੂਚਾਲ ਸਵੇਰੇ 10:13 ਵਜੇ (ਪਾਕਿਸਤਾਨ ਸਮੇਂ ਅਨੁਸਾਰ) ਆਇਆ, ਜਿਸ ਬਾਰੇ ਯੂ.ਐਸ.ਜੀ.ਐਸ ਅਤੇ ਪੀ.ਐਮ.ਡੀ ਦੋਵਾਂ ਨੇ ਪੁਸ਼ਟੀ ਕੀਤੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਖੈਬਰ-ਪਖਤੂਨਖਵਾ, ਇਸਲਾਮਾਬਾਦ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿੱਚ ਭੂਚਾਲ ਆਮ ਹਨ ਅਤੇ 2005 ਵਿੱਚ ਆਏ ਸਭ ਤੋਂ ਭੈੜੇ ਭੂਚਾਲ ਨੇ 74,000 ਤੋਂ ਵੱਧ ਲੋਕ ਮਾਰੇ ਸਨ।