ਚੀਨ ‘ਚ ਵਿਦਿਆਰਥੀ ਵੱਲੋਂ ਭੀੜ ‘ਤੇ ਹਮਲਾ, 8 ਦੀ ਮੌਤ: 17 ਜ਼ਖਮੀ, ਇਮਤਿਹਾਨ ‘ਚ ਫੇਲ੍ਹ ਹੋਣ ‘ਤੇ ਗੁੱਸੇ ‘ਚ ਸੀ

ਨਵੀਂ ਦਿੱਲੀ, 17 ਨਵੰਬਰ 2024 – ਚੀਨ ਦੇ ਪੂਰਬੀ ਸ਼ਹਿਰ ਯਿਕਸਿੰਗ ਵਿੱਚ ਸ਼ਨੀਵਾਰ ਨੂੰ ਇੱਕ ਕਾਲਜ ਕੈਂਪਸ ਵਿੱਚ ਇੱਕ ਵਿਦਿਆਰਥੀ ਨੇ ਭੀੜ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ ਹਨ।

ਇਹ ਘਟਨਾ ਵੂਸ਼ੀ ਵੋਕੇਸ਼ਨਲ ਇੰਸਟੀਚਿਊਟ ਆਫ ਆਰਟਸ ਐਂਡ ਟੈਕਨਾਲੋਜੀ ਵਿੱਚ ਸ਼ਾਮ ਕਰੀਬ 6:30 ਵਜੇ ਵਾਪਰੀ। ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲੀਸ ਅਨੁਸਾਰ ਮੁਲਜ਼ਮ ਨੇ ਹਾਲ ਹੀ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਹਮਲੇ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹ ਪ੍ਰੀਖਿਆ ‘ਚ ਫੇਲ੍ਹ ਹੋਣ, ਡਿਗਰੀ ਨਾ ਮਿਲਣ ਅਤੇ ਇੰਟਰਨਸ਼ਿਪ ਲਈ ਘੱਟ ਤਨਖਾਹ ਤੋਂ ਨਾਖੁਸ਼ ਸੀ। ਮਾਮਲੇ ਦੀ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ ‘ਤੇ ਹਮਲਾ: ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਬਣਾਇਆ ਗਿਆ ਨਿਸ਼ਾਨਾ

ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ: ਪੱਛਮੀ ਗੜਬੜੀ ਵੀ ਸਰਗਰਮ, ਅੰਮ੍ਰਿਤਸਰ ਵਿੱਚ ਹੋਈ ਹਲਕੀ ਬਾਰਿਸ਼