ਲੰਗਾਹ ਧੜੇ ਨੇ ਆਪ ਉਮੀਦਵਾਰ ਗੁਰਦੀਪ ਰੰਧਾਵਾ ਦੇ ਸਮਰਥਨ ਦਾ ਕੀਤਾ ਐਲਾਨ

ਗੁਰਦਾਸਪੁਰ, 17 ਨਵੰਬਰ 2024 – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਬਣਾਈ ਗਈ 31 ਮੈਂਬਰੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਸਮਰਥਨ ਦੇਣ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਹੈ। ਲੰਗਾਹ ਧੜੇ ਦੇ ਇਸ ਐਲਾਨ ਤੋਂ ਬਾਅਦ ਡੇਰਾ ਬਾਬਾ ਨਾਨਕ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਐਲਾਨ ਨਾਲ ਭਾਰੀ ਬੱਲ ਮਿਲਿਆ ਹੈ।

ਦੱਸ ਦਈਏ ਕਿ ਛੇ ਨਵੰਬਰ ਨੂੰ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਅਕਾਲੀ ਆਗੂਆਂ ਦੀ ਇੱਕ 31 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਕੁਝ ਦਿਨ ਬਾਅਦ ਇਹ ਕਮੇਟੀ ਹਲਕੇ ਵਿੱਚ ਵਿਚਰ ਕੇ ਅਤੇ ਸਾਰੀਆਂ ਸਥਿਤੀਆਂ ਤੇ ਗੌਰ ਕਰਕੇ ਫੈਸਲਾ ਕਰੇਗੀ ਕਿ ਜਿਮਨੀ ਚੋਣਾਂ ਵਿੱਚ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ ਅਤੇ ਅੱਜ ਇਸ 31 ਮੈਂਬਰੀ ਕਮੇਟੀ ਨੇ ਸਰਬ ਸੰਮਤੀ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗੀ । ਹਾਲਾਂਕਿ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਉਹਨਾਂ ਦਾ ਡੇਰਾ ਬਾਬਾ ਨਾਨਕ ਹਲਕੇ ਲਈ ਨਿਜੀ ਫੈਸਲਾ ਹੈ ਨਾ ਕਿ ਪਾਰਟੀ ਦਾ।

ਇਸ ਦੇ ਨਾਲ ਹੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਹਨ੍ਾਂ ਨੇ ਸਾਰੀਆਂ ਸਥਿਤੀਆਂ ਤੇ ਗੌਰ ਕੀਤਾ ਹੈ ਅਤੇ ਉਹਨਾਂ ਦਾ ਮੁੱਖ ਵਿਰੋਧ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਨਾਲ ਹੈ । ਹਾਲਾਂਕਿ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋ ਨਾਲ ਉਹਨਾਂ ਦਾ ਕੋਈ ਵਿਰੋਧ ਨਹੀਂ ਹੈ ਪਰ ਉਹ ਭਾਜਪਾ ਦੇ ਉਮੀਦਵਾਰ ਹਨ ਜਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਸਾਨਾਂ ਦੇ ਮੁੱਦੇ ਤੇ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਖੂਬ ਧੱਕਾ ਕੀਤਾ ਹੈ ਇਸ ਲਈ ਉਹ ਰਵੀਕਰਨ ਸਿੰਘ ਕਾਹਲੋ ਦਾ ਸਾਥ ਵੀ ਨਹੀਂ ਦੇ ਸਕਦੇ, ਇਸ ਲਈ ਉਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਕਾਲੀ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਅਕਾਲੀ ਦਲ ਦਾ ਵੋਟ ਬੈਂਕ ਕਿਸੇ ਵੀ ਉਮੀਦਵਾਰ ਨੂੰ ਜਿਤਾਉਣ ਜਾਂ ਹਰਾਉਣ ਦੀ ਹੈਸੀਅਤ ਰੱਖਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਹੁਰੇ ਨੇ ਕੀਤਾ ਨੂੰਹ ਦਾ ਕਤਲ: ਪੁੱਤ ਅਤੇ ਨੂੰਹ ਦੇ ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਦਸ ਦਿਨ ਤੋਂ ਵਿਆਹ ਗਿਆ ਹੋਇਆ ਸੀ ਪਰਿਵਾਰ, ਪਿੱਛੋਂ ਘਰ ਵਿੱਚ ਪੈ ਗਏ ਚੋਰ