ਨਵੀਂ ਦਿੱਲੀ, 15 ਜਨਵਰੀ 2021 – ਕੇਂਦਰ ਸਰਕਾਰ ਨਾਲ 9ਵੇਂ ਗੇੜ ਦੀ ਗੱਲਬਾਤ ਕਰਨ ਲਈ ਕਿਸਾਨ ਆਗੂ ਦਿੱਲੀ ਦੇ ਵਿਗਿਆਨ ਭਵਨ ਵਿਖੇ ਪਹੁੰਚ ਚੁੱਕੇ ਹਨ। ਜੋ ਕਿ 12 ਵਜੇ ਸ਼ੁਰੂ ਹੋਵੇਗੀ। ਹਲਾਂਕਿ ਅੱਜ ਇਹ ਉਮੀਦ ਨਹੀਂ ਕਿ ਇਸ ਗੱਲਬਾਤ ਤੋਂ ਕੋਈ ਹੱਲ ਨਿਕਲੇਗਾ।
ਕਿਉਂਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੂੰ ਲੈ ਕੇ ਸਾਇਦ ਹੀ ਆਪਣਾ ਰੁੱਖ ਸਾਫ ਕਰੇ। ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਇਹ ਵਿਚਾਰ-ਵਟਾਂਦਰਾ ਸਕਾਰਾਤਮਕ ਰਹੇਗਾ। ਜਦੋਂ ਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ‘ਤੇ ਅੜੇ ਹੋਏ ਹਨ।