PM ਮੋਦੀ ਨੇ ਗੁਆਨਾ ‘ਚ ਭਾਰਤੀ ਭਾਈਚਾਰੇ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 20 ਨਵੰਬਰ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗੁਆਨਾ ਵਿਚ ਭਾਰਤੀ ਪ੍ਰਵਾਸੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਇਹ ਲੋਕ ਵੱਖ-ਵੱਖ ਖੇਤਰਾਂ ਵਿਚ ਆਪਣੀ ਪਛਾਣ ਬਣਾ ਰਹੇ ਹਨ। ਮੋਦੀ ਦੀ ਇਹ ਯਾਤਰਾ 50 ਸਾਲ ਤੋਂ ਵੀ ਵੱਧ ਸਮੇਂ ਵਿੱਚ ਕਿਸੇ ਭਾਰਤੀ ਸਰਕਾਰ ਦੇ ਮੁਖੀ ਦੀ ਪਹਿਲੀ ਯਾਤਰਾ ਹੈ। ਉਹ ਮੰਗਲਵਾਰ ਦੇਰ ਰਾਤ ਬ੍ਰਾਜ਼ੀਲ ਤੋਂ ਰਵਾਨਾ ਹੋਣ ਤੋਂ ਬਾਅਦ ਸਵੇਰੇ ਇੱਥੇ ਪਹੁੰਚੇ ਅਤੇ ਹੋਟਲ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ।

ਵਿਦੇਸ਼ ਮੰਤਰਾਲਾ (MEA) ਅਨੁਸਾਰ, ਗੁਆਨਾ ਵਿੱਚ ਭਾਰਤੀ ਮੂਲ ਦੇ ਲਗਭਗ 3,20,000 ਲੋਕ ਹਨ। ਮੰਤਰਾਲਾ ਨੇ ਇਸ ਨੂੰ “ਸਭ ਤੋਂ ਪੁਰਾਣਾ ਭਾਰਤੀ ਭਾਈਚਾਰਾ ਦੱਸਿਆ ਹੈ, ਜੋ 185 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਉੱਥੇ ਪਹੁੰਚਿਆ ਸੀ।” ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ, ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ, ਇੱਥੇ ਲਗਭਗ 2,000 ਭਾਰਤੀ ਨਾਗਰਿਕ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਭਾਰਤੀ ਦੂਤਘਰ ਦੇ ਮੈਂਬਰ, ਭਾਰਤੀ ਸੱਭਿਆਚਾਰਕ ਕੇਂਦਰ, ਬੈਂਕ ਆਫ ਬੜੌਦਾ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਦੇ ਕਰਮਚਾਰੀ, ਡਾਕਟਰ, ਨਰਸਾਂ, ਪ੍ਰਾਈਵੇਟ ਮੈਡੀਕਲ ਸੰਸਥਾਵਾਂ ਦੇ ਵਿਦਿਆਰਥੀ ਅਤੇ ਸਥਾਨਕ ਕੰਪਨੀਆਂ, ਹਸਪਤਾਲਾਂ ਅਤੇ ਗੁਆਨਾ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ।

ਮੋਦੀ ਨੇ X ‘ਤੇ ਪੋਸਟ ਕੀਤਾ, “ਗੁਆਨਾ ਵਿੱਚ ਭਾਰਤੀ ਭਾਈਚਾਰੇ ਦਾ ਉਹਨਾਂ ਦੇ ਨਿੱਘੇ ਅਤੇ ਜੋਸ਼ੀਲੇ ਸੁਆਗਤ ਲਈ ਦਿਲੋਂ ਧੰਨਵਾਦ। ਉਨ੍ਹਾਂ ਨੇ ਦਿਖਾਇਆ ਹੈ ਕਿ ਦੂਰੀ ਕਦੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਿਚ ਰੁਕਾਵਟ ਨਹੀਂ ਬਣ ਸਕਦੀ। ਭਾਈਚਾਰੇ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਉਂਦੇ ਦੇਖ ਕੇ ਖੁਸ਼ੀ ਹੋਈ।” ਪ੍ਰਧਾਨ ਮੰਤਰੀ ਮੋਦੀ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, “ਪ੍ਰਧਾਨ ਮੰਤਰੀ ਦਾ ਗੁਆਨਾ ਦੇ ਕਈ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ-ਗੁਯਾਨੀ ਡਾਇਸਪੋਰਾ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਇਸ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਰਵਾਇਤੀ ਕੱਪੜੇ ਪਾਏ ਹੋਏ ਸਨ ਅਤੇ ਕਈਆਂ ਨੇ ਤਿਰੰਗਾ ਵੀ ਚੁੱਕਿਆ ਹੋਇਆ ਸੀ। ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਮੋਦੀ ਨੂੰ ਇੱਕ ਡਰਾਇੰਗ ਵੀ ਭੇਂਟ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸਫੋਟਕ ਨਾਲ ਭਰਿਆ ਵਾਹਨ ਸੁਰੱਖਿਆ ਚੌਕੀ ‘ਚ ਜਾ ਮਾਰਿਆ, 12 ਮੁਲਾਜ਼ਮਾਂ ਦੀ ਮੌਤ

ਪੁਤਿਨ ਦੀ ਚਿਤਾਵਨੀ: ਅਮਰੀਕਾ ਨੇ ਯੂਕ੍ਰੇਨ ‘ਚ ਆਪਣਾ ਦੂਤਘਰ ਕੀਤਾ ਬੰਦ