IPL ਦੀ ਮੈਗਾ ਨਿਲਾਮੀ ‘ਚ ਵਿਕੇ 182 ਖਿਡਾਰੀ, ਕੁੱਲ 639.15 ਕਰੋੜ ਰੁਪਏ ਖਰਚੇ ਗਏ: ਰਿਸ਼ਭ ਪੰਤ ਸਭ ਤੋਂ ਮਹਿੰਗੇ ਖਿਡਾਰੀ ਬਣੇ

ਨਵੀਂ ਦਿੱਲੀ, 26 ਨਵੰਬਰ 2024 – ਸਾਊਦੀ ਅਰਬ ਦੇ ਜੇਦਾਹ ‘ਚ 2 ਦਿਨ ਚੱਲੀ IPL ਦੀ ਮੈਗਾ ਨਿਲਾਮੀ ਪੂਰੀ ਹੋ ਗਈ ਹੈ। ਨਿਲਾਮੀ ‘ਚ 182 ਖਿਡਾਰੀ ਵਿਕ ਗਏ, ਜਿਨ੍ਹਾਂ ‘ਚੋਂ 62 ਵਿਦੇਸ਼ੀ ਖਿਡਾਰੀ ਹਨ। 8 ਵਾਰ ਰਾਈਟ ਟੂ ਮੈਚ ਦੀ ਵਰਤੋਂ ਕੀਤੀ ਗਈ। 10 ਫਰੈਂਚਾਇਜ਼ੀ ਨੇ 639.15 ਕਰੋੜ ਰੁਪਏ ਖਰਚ ਕੀਤੇ।

ਰਿਸ਼ਭ ਪੰਤ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ, ਉਨ੍ਹਾਂ ਨੂੰ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ 27 ਕਰੋੜ ਰੁਪਏ ਵਿੱਚ ਖਰੀਦਿਆ। ਇਸ ਦੇ ਨਾਲ ਹੀ 13 ਸਾਲ ਦੀ ਉਮਰ ‘ਚ ਆਸਟ੍ਰੇਲੀਆ ਖਿਲਾਫ ਅੰਡਰ-19 ‘ਚ ਸੈਂਕੜਾ ਲਗਾਉਣ ਵਾਲੇ ਬਿਹਾਰ ਦੇ ਖੱਬੇ ਹੱਥ ਦੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਈ.ਪੀ.ਐੱਲ. ਦੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਵੈਭਵ ਨੂੰ ਰਾਜਸਥਾਨ ਰਾਇਲਸ (RR) ਨੇ ਖਰੀਦਿਆ ਸੀ।

ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਰੁਪਏ ‘ਚ, ਸ਼੍ਰੇਅਸ ਅਈਅਰ ਨੂੰ ਪੰਜਾਬ ਨੇ 26.75 ਕਰੋੜ ‘ਚ ਖਰੀਦਿਆ। ਇੰਗਲੈਂਡ ਦੇ ਜੋਸ ਬਟਲਰ ਸਭ ਤੋਂ ਮਹਿੰਗੇ ਵਿਦੇਸ਼ੀ ਰਹੇ, ਉਨ੍ਹਾਂ ਨੂੰ ਗੁਜਰਾਤ ਟਾਈਟਨਸ ਨੇ 15.75 ਕਰੋੜ ਰੁਪਏ ਵਿੱਚ ਖਰੀਦਿਆ।

ਵੈਂਕਟੇਸ਼ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 23.75 ਕਰੋੜ ਰੁਪਏ ਵਿੱਚ ਖਰੀਦਿਆ। ਆਸਟ੍ਰੇਲੀਆ ਦੇ ਮਾਰਕਸ ਸਟੋਇਨਿਸ ਸਭ ਤੋਂ ਮਹਿੰਗੇ ਵਿਦੇਸ਼ੀ ਆਲਰਾਊਂਡਰ ਹਨ, ਉਨ੍ਹਾਂ ਨੂੰ ਪੰਜਾਬ ਕਿੰਗਜ਼ ਨੇ 11 ਕਰੋੜ ਰੁਪਏ ‘ਚ ਖਰੀਦਿਆ ਸੀ।

ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਜੋਸ਼ ਹੇਜ਼ਲਵੁੱਡ, ਜੋਫਰਾ ਆਰਚਰ ਅਤੇ ਟ੍ਰੇਂਟ ਬੋਲਟ ਸਭ ਤੋਂ ਮਹਿੰਗੇ ਵਿਦੇਸ਼ੀ ਤੇਜ਼ ਗੇਂਦਬਾਜ਼ ਸਨ। ਇਨ੍ਹਾਂ ਤਿੰਨਾਂ ਨੂੰ ਵੱਖ-ਵੱਖ ਟੀਮਾਂ ਨੇ 12.50 ਕਰੋੜ ਰੁਪਏ ‘ਚ ਖਰੀਦਿਆ ਸੀ।

ਯੁਜਵੇਂਦਰ ਚਾਹਲ ਨੂੰ ਪੰਜਾਬ ਕਿੰਗਜ਼ ਨੇ ਸਭ ਤੋਂ ਵੱਧ 18 ਕਰੋੜ ਰੁਪਏ ਦੇ ਕੇ ਖਰੀਦਿਆ। ਰਵੀਚੰਦਰਨ ਅਸ਼ਵਿਨ ਨੂੰ ਵੀ 9.75 ਕਰੋੜ ਰੁਪਏ ‘ਚ ਖਰੀਦਿਆ ਗਿਆ। ਅਫਗਾਨਿਸਤਾਨ ਦੇ ਨੂਰ ਅਹਿਮਦ ਸਭ ਤੋਂ ਮਹਿੰਗੇ ਵਿਦੇਸ਼ੀ ਸਪਿਨਰ ਸਨ, ਉਨ੍ਹਾਂ ਨੂੰ ਚੇਨਈ ਨੇ 10 ਕਰੋੜ ਰੁਪਏ ‘ਚ ਖਰੀਦਿਆ ਸੀ।

ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਰਸਿਖ ਡਾਰ ਨੂੰ ਉਨ੍ਹਾਂ ਦੀ ਬੇਸ ਪ੍ਰਾਈਸ ਤੋਂ 20 ਗੁਣਾ ਜ਼ਿਆਦਾ ਕੀਮਤ ਮਿਲੀ ਹੈ। ਆਰਸੀਬੀ ਨੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ 6 ਕਰੋੜ ਰੁਪਏ ਵਿੱਚ ਖਰੀਦਿਆ। ਉਸ ਨੇ 30 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਨਿਲਾਮੀ ਕੀਤੀ ਸੀ।

ਦਿੱਲੀ ਦੇ ਬੱਲੇਬਾਜ਼ ਪ੍ਰਿਅੰਸ਼ ਆਰੀਆ ਨੂੰ ਪੰਜਾਬ ਨੇ ਬੇਸ ਪ੍ਰਾਈਸ ਤੋਂ ਲਗਭਗ 13 ਗੁਣਾ ਭਾਵ 3.80 ਕਰੋੜ ਰੁਪਏ ‘ਚ ਖਰੀਦਿਆ। ਉਸ ਦੀ ਮੂਲ ਕੀਮਤ 30 ਲੱਖ ਰੁਪਏ ਸੀ। ਇਹ ਉਸ ਦਾ ਆਈਪੀਐਲ ਡੈਬਿਊ ਹੋਵੇਗਾ। ਪ੍ਰਿਯਾਂਸ਼ ਨੇ ਦਿੱਲੀ ਪ੍ਰੀਮੀਅਰ ਲੀਗ ‘ਚ 6 ਗੇਂਦਾਂ ‘ਤੇ 6 ਛੱਕੇ ਲਗਾਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ 2 ਕਲੱਬਾਂ ਦੇ ਬਾਹਰ ਧਮਾਕੇ: ਬਾਹਰ ਲੱਗੇ ਸ਼ੀਸ਼ੇ ਟੁੱਟੇ: ਬੰਬ ਧਮਾਕੇ ਦਾ ਖਦਸ਼ਾ

ਤੇਲੰਗਾਨਾ ਸਰਕਾਰ ਨੇ ਅਡਾਨੀ ਦੀ 100 ਕਰੋੜ ਰੁਪਏ ਦੀ ਡੋਨੇਸ਼ਨ ਨੂੰ ਠੁਕਰਾਇਆ: ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਕੀਤੀ ਸੀ ਪੇਸ਼ਕਸ਼