ਮੋਹਾਲੀ, 6 ਦਸੰਬਰ 2024: ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਅਤੇ 12ਵੀਂ ਜਮਾਤ (ਸਮੇਤ ਓਪਨ ਸਕੂਲ) ਸ਼੍ਰੇਣੀ 2025 ਦੀ ਸਾਲਾਨਾ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੁਤਾਬਕ 8ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 19 ਫਰਵਰੀ 2025 ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ 10ਵੀਂ ਸ਼੍ਰੇਣੀ (ਸਮੇਤ ਓਪਨ ਸਕੂਲ) ਦੀ ਪ੍ਰੀਖਿਆ 10 ਮਾਰਚ 2025 ਤੋਂ ਬੋਰਡ ਵਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ’ਚ ਕਰਵਾਈ ਜਾਵੇਗੀ।
ਡੇਟਸ਼ੀਟ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਜਾਰੀ ਕਰ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ 5ਵੀਂ ਤੇ 8ਵੀਂ ਦੇ ਐਗਜ਼ਾਮ ਸੈਲਫ ਪ੍ਰੀਖਿਆ ਕੇਂਦਰ ਅਤੇ ਬੋਰਡ ਦੇ ਬਣਾਏ ਕੇਂਦਰਾਂ ‘ਤੇ ਹੋਣਗੇ।
10ਵੀਂ ਤੇ 12ਵੀਂ ਦੇ ਐਗਜ਼ਾਮ ਬੋਰਡ ਦਫ਼ਤਰ ਦੇ ਬਣਾਏ ਸੈਂਟਰਾਂ ਵਿੱਚ ਹੋਣਗੇ। 5ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਅਤੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 11 ਵਜੇ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਾਰੀਆਂ ਜਮਾਤਾਂ ਦੀ ਡੇਟ ਸ਼ੀਟ ਅਤੇ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਵੀ ਉਪਲੱਬਧ ਕਰਵਾਈ ਗਈ ਹੈ।