ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਕਪਲ, ਗੁਰਪ੍ਰੀਤ ਦੇ ਇੰਸਟਾ ਸਟੋਰੀ ‘ਤੇ ਹੋ ਰਹੀ ਟਰੋਲ

ਜਲੰਧਰ, 7 ਦਸੰਬਰ 2024 – ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਚੱਲ ਰਿਹਾ ਹੈ। ਸੁਰਖੀਆਂ ਵਿਚ ਰਹਿਣ ਦਾ ਕਾਰਨ ਦੋਹਾਂ ਵਿਚਾਲੇ ਚੱਲ ਰਹੀਆਂ ਤਲਾਕ ਦੀਆਂ ਖ਼ਬਰਾਂ ਨੂੰ ਦੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸ਼ੇਅਰ ਕੀਤੀ ਪੋਸਟ ਗੁਰਪ੍ਰੀਤ ਕੌਰ ਨੇ ਆਪਣੀ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਮੇਰੇ ਵੱਲੋਂ ਰੈੱਡ ਅਤੇ ਗ੍ਰੀਨ ਫਲੈਗ ਨਹੀਂ ਹੈ। ਇਹ ਸਫੈਦ ਹੈ। ਹੁਣ ਮੈਂ ਸਿਰਫ ਸ਼ਾਂਤੀ ਚਾਹੁੰਦੀ ਹਾਂ। ਤੁਸੀਂ ਇਹ ਪੋਸਟ ਗੁਰਪ੍ਰੀਤ ਕੌਰ ਦੇ ਇੰਸਟਾਗ੍ਰਾਮ ‘ਤੇ ਵੇਖ ਸਕਦੋ ਹੋ। ਫਿਲਹਾਲ ਕੁੱਲ੍ਹੜ ਪਿੱਜ਼ਾ ਕੱਪਲ ਨੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਹੈਂਡਲ ਤੋਂ ਦੂਰੀ ਬਣਾਈ ਹੋਈ ਹੈ।

ਹਾਲਾਂਕਿ ਤਲਾਕ ਦੀਆਂ ਖ਼ਬਰਾਂ ਵਿਚਾਲੇ ਬੀਤੇ ਦਿਨ ਸਹਿਜਪ੍ਰੀਤ ਔਰੜਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਇਕ ਪੋਸਟ ਪਾਈ ਸੀ, ਜੋਕਿ ਕਾਫ਼ੀ ਵਾਇਰਲ ਹੋਈ ਅਤੇ ਇਸ ‘ਤੇ ਯੂਜ਼ਰਸ ਦੇ ਕਈ ਤਰ੍ਹਾਂ ਦੇ ਰਿਐਕਸ਼ਨ ਵੀ ਆਏ। ਸਾਂਝੀ ਕੀਤੀ ਗਈ ਪੋਸਟ ਵਿਚ ਇਕ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ, ਮਤਲਬ ਤਲਾਕ ਕੰਫਰਮ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਪਬਲਿਸਿਟੀ ਸਟੰਟ ਬ੍ਰੋ…’

ਦੱਸ ਦੇਈਏ ਕਿ ਹਰ ਵਾਰ ਸੋਸ਼ਲ ਮੀਡੀਆ ‘ਕੇ ਇਕੱਠੇ ਨਜ਼ਰ ਆਉਣ ਵਾਲਾ ਕੁੱਲ੍ਹੜ ਪਿੱਜ਼ਾ ਕੱਪਲ ਕੁਝ ਦਿਨਾਂ ਤੋਂ ਇਕੱਠੇ ਵੀਡੀਓ ਸ਼ੇਅਰ ਨਹੀਂ ਕਰ ਰਿਹਾ। ਗੁਰਪ੍ਰੀਤ ਕੌਰ ਇਕੱਲੀ ਹੀ ਆਪਣੀਆਂ ਵੀਡੀਓਜ਼ ਸ਼ੇਅਰ ਕਰਦੀ ਦਿੱਸ ਰਹੀ ਹੈ। ਇਸ ਦੇ ਨਾਲ ਹੀ ਦੋਹਾਂ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ ਹੈਂਡ ਤੋਂ ਵੀ ਅਨਫਾਲੋ ਕਰ ਦਿੱਤਾ ਹੈ, ਜਿਸ ਤੋਂ ਬਾਅਦ ਯੂਜ਼ਰਸ ਵੱਲੋਂ ਦੋਵਾਂ ਦੇ ਤਲਾਕ ਦੀਆਂ ਕਿਆਸਆਰੀਆਂ ਸ਼ੁਰੂ ਹੋ ਗਈਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਤੋਂ ਬੈਂਕਾਕ ਲਈ ਸਿੱਧੀ ਉਡਾਣ ਹੋਣ ਜਾ ਰਹੀ ਸ਼ੁਰੂ: ਏਅਰ-ਇੰਡੀਆ ਐਕਸਪ੍ਰੈਸ ਵੱਲੋਂ 27 ਦਸੰਬਰ ਦੀ ਬੁਕਿੰਗ ਸ਼ੁਰੂ

ਸੁਖਬੀਰ ਬਾਦਲ ‘ਤੇ ਹਮਲੇ ਨੂੰ ਲੈ ਕੇ ਬਿੱਟੂ ਦਾ ਤਿੱਖਾ ਬਿਆਨ, ਕਿਹਾ ਚੌੜਾ ਦਾ ਕੀਤਾ ਜਾਵੇ ‘ਸਨਮਾਨ’