ਭਾਰਤ ਨੇ ਸੀਰੀਆ ਤੋਂ 75 ਨਾਗਰਿਕਾਂ ਨੂੰ ਕੀਤਾ ਏਅਰਲਿਫਟ: ਲੇਬਨਾਨ ਰਾਹੀਂ ਪਰਤਣਗੇ ਭਾਰਤ

  • ਬਾਕੀ ਰਹਿੰਦੇ ਨਾਗਰਿਕਾਂ ਨੂੰ ਸਲਾਹ – ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਰਹੋ

ਨਵੀਂ ਦਿੱਲੀ, 11 ਦਸੰਬਰ 2024 – ਸੀਰੀਆ ‘ਚ ਬਾਗੀਆਂ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ, ਭਾਰਤ ਨੇ ਉੱਥੇ ਫਸੇ 75 ਭਾਰਤੀ ਨਾਗਰਿਕਾਂ ਨੂੰ ਏਅਰਲਿਫਟ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਲੇਬਨਾਨ ਪਹੁੰਚ ਗਏ ਹਨ ਅਤੇ ਉਹ ਵਪਾਰਕ ਉਡਾਣ ਰਾਹੀਂ ਭਾਰਤ ਪਰਤਣਗੇ। ਕੱਢੇ ਗਏ ਲੋਕਾਂ ਵਿੱਚ ਜੰਮੂ-ਕਸ਼ਮੀਰ ਦੇ 44 ਸ਼ਰਧਾਲੂ ਵੀ ਸ਼ਾਮਲ ਹਨ। ਜੋ ਸੀਰੀਆ ਦੀ ਸਈਦਾ ਜ਼ੈਨਬ ਦੀ ਦਰਗਾਹ ‘ਤੇ ਗਏ ਸੀ।

ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਵਿਦੇਸ਼ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਮੰਤਰਾਲੇ ਨੇ ਸੀਰੀਆ ਵਿੱਚ ਭਾਰਤੀ ਨਾਗਰਿਕਾਂ ਨੂੰ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਵੀ ਸਲਾਹ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਸੀਰੀਆ ਵਿੱਚ ਬਾਕੀ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਐਮਰਜੈਂਸੀ ਹੈਲਪਲਾਈਨ ਨੰਬਰ +963 993385973 (ਵਟਸਐਪ ‘ਤੇ ਵੀ) ਅਤੇ ਈਮੇਲ ਆਈਡੀ (hoc.damascus@mea.gov.in) ‘ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।”

ਸੀਰੀਆ ਵਿੱਚ ਅਸਦ ਸਰਕਾਰ ਦੇ ਡਿੱਗਣ ਤੋਂ ਬਾਅਦ ਦੂਜੇ ਦੇਸ਼ਾਂ ਵੱਲੋਂ ਹਮਲੇ ਤੇਜ਼ ਹੋ ਗਏ ਹਨ। ਇਜ਼ਰਾਈਲ ਨੇ ਸੀਰੀਆ ਦੇ ਦੱਖਣੀ ਖੇਤਰ ‘ਤੇ ਹਮਲਾ ਕੀਤਾ ਹੈ, ਅਮਰੀਕਾ ਨੇ ਕੇਂਦਰੀ ਖੇਤਰ ‘ਤੇ ਹਮਲਾ ਕੀਤਾ ਹੈ ਅਤੇ ਤੁਰਕੀ ਨਾਲ ਜੁੜੇ ਬਾਗੀ ਬਲਾਂ ਨੇ ਉੱਤਰੀ ਖੇਤਰ ‘ਤੇ ਹਮਲਾ ਕੀਤਾ ਹੈ।

ਰਾਇਟਰਜ਼ ਮੁਤਾਬਕ ਤੁਰਕੀ ਦੇ ਬਾਗੀ ਬਲਾਂ ਨੇ ਸੀਰੀਆ ਦੇ ਉੱਤਰੀ ਇਲਾਕੇ ਮਨਬੀਜ ‘ਤੇ ਕਬਜ਼ਾ ਕਰ ਲਿਆ ਹੈ। ਕੁਰਦਿਸ਼ ਸੀਰੀਅਨ ਡੈਮੋਕਰੇਟਿਕ ਫੋਰਸਿਜ਼ (ਐਸਐਫਡੀ) ਨੇ 2016 ਵਿੱਚ ਆਈਐਸਆਈਐਸ ਨੂੰ ਹਰਾ ਕੇ ਮਨਬੀਜ ਦਾ ਕੰਟਰੋਲ ਹਾਸਲ ਕੀਤਾ ਸੀ।

ਅਮਰੀਕਾ ਅਤੇ ਤੁਰਕੀ ਵਿਚਕਾਰ ਸੋਮਵਾਰ ਨੂੰ ਮਨਬਿਜ ਵਿੱਚ SDF ਦੀ ਹਾਰ ਤੋਂ ਬਾਅਦ ਕੁਰਦ ਲੜਾਕਿਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਲਈ ਇੱਕ ਸਮਝੌਤਾ ਹੋਇਆ ਸੀ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਰਦੋਗਨ ਨੇ ਇਸ ਜਿੱਤ ‘ਤੇ ਕਿਹਾ ਕਿ ਉਹ ਮਨਬਿਜ ਤੋਂ ‘ਅੱਤਵਾਦੀਆਂ’ ਦੇ ਖਾਤਮੇ ਤੋਂ ਖੁਸ਼ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਮਤਾ INDIA ਬਲਾਕ ਦੀ ਕਰੇ ਅਗਵਾਈ: ਕਾਂਗਰਸ ਦੇ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ – ਲਾਲੂ ਪ੍ਰਸਾਦ ਯਾਦਵ

ਰੋਹਿੰਗਿਆ ਸ਼ਰਨਾਰਥੀਆਂ ਨੂੰ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਵਾਂਗੇ: ਇਹ ਸਾਡੀ ਜ਼ਿੰਮੇਵਾਰੀ, ਕੇਂਦਰ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਵਸਾਇਆ – ਫਾਰੂਕ ਅਬਦੁੱਲਾ