ਚੰਡੀਗੜ੍ਹ, 14 ਦਸੰਬਰ 2024 – ਦਲਜੀਤ ਦੋਸਾਂਝ ਦਾ ਦਿਲ-ਲੁਮੀਨਾਤੀ ਟੂਰ ਫਿਲਹਾਲ ਚੱਲ ਰਿਹਾ ਹੈ। ਸ਼ੋਅ ਲਈ ਦਿਲਜੀਤ ਚੰਡੀਗੜ੍ਹ ਪਹੁੰਚ ਗਏ ਹਨ। ਸ਼ੋਅ ਤੋਂ ਪਹਿਲਾਂ ਦਲਜੀਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕਰਦਿਆਂ ਦਿੱਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਉੱਪਰ ਉਠਾਉਣ ਵਾਲੇ ਛੋਟੇ ਵੀਰ @diljitdosanjh ਨੂੰ ਮਿਲ ਕੇ ਅੱਜ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ ‘ਚ ਰੱਖੇ। ਪੰਜਾਬੀ ਆ ਗਏ ਓਏ, ਛਾਅ ਗਏ ਓਏ !”