ਚੰਡੀਗੜ੍ਹ, 14 ਦਸੰਬਰ 2024 – ਚੰਡੀਗੜ੍ਹ ਟਰੈਫਿਕ ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ 14 ਦਸੰਬਰ ਯਾਨੀ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਜੋ ਅੱਜ ਸ਼ਾਮ 4 ਵਜੇ ਤੋਂ ਲਾਗੂ ਹੋ ਜਾਵੇਗੀ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਲੋਕਾਂ ਲਈ ਸੈਕਟਰ-34 ਵਿੱਚ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ।
ਪੁਲੀਸ ਨੇ ਕੁਝ ਥਾਵਾਂ ਨਿਸ਼ਚਿਤ ਕੀਤੀਆਂ ਹਨ ਜਿੱਥੇ ਉਨ੍ਹਾਂ ਨੂੰ ਵਾਹਨ ਪਾਰਕ ਕਰਨੇ ਪੈਣਗੇ। ਉਥੋਂ ਉਨ੍ਹਾਂ ਨੂੰ ਸ਼ਟਲ ਬੱਸ ਸੇਵਾ ਜਾਂ ਓਲਾ ਅਤੇ ਉਬੇਰ ਰਾਹੀਂ ਪ੍ਰੋਗਰਾਮ ਤੱਕ ਪਹੁੰਚਣਾ ਹੋਵੇਗਾ। 2400 ਟਰੈਫਿਕ ਪੁਲੀਸ ਮੁਲਾਜ਼ਮ ਇਨ੍ਹਾਂ ਸਾਰੇ ਪ੍ਰਬੰਧਾਂ ’ਤੇ ਨਜ਼ਰ ਰੱਖਣਗੇ। ਲੋਕਾਂ ਨੂੰ ਉਕਤ ਮਾਰਗ ‘ਤੇ ਪੈਦਲ ਚੱਲਣ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਨ੍ਹਾਂ ਸੜਕਾਂ ‘ਤੇ ਜਾਣ ਤੋਂ ਬਚੋ —— ਪੁਲਿਸ ਨੇ ਲੋਕਾਂ ਨੂੰ ਸੈਕਟਰ 34 ਪ੍ਰਦਰਸ਼ਨੀ ਮੈਦਾਨ ਅਤੇ ਸੈਕਟਰ 33/34 ਡਿਵਾਈਡਿੰਗ ਰੋਡ ਨੇੜੇ ਸੜਕਾਂ ‘ਤੇ ਬਿਨਾਂ ਕੰਮ ਤੋਂ ਨਾ ਜਾਣ ਜਾਂ ਜਾਣ ਲਈ ਹੋਰ ਰੂਟ ਲੈਣ ਦੀ ਸਲਾਹ ਦਿੱਤੀ ਹੈ। ਪਿਕਾਡਲੀ ਚੌਂਕ (ਸੈਕਟਰ 20/21-33/34 ਚੌਂਕ) ਅਤੇ ਨਿਊ ਲੇਬਰ ਚੌਂਕ (ਸੈਕਟਰ 20/21-33/34 ਚੌਂਕ) ‘ਤੇ ਭਾਰੀ ਆਵਾਜਾਈ ਹੋ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਸ਼ਾਮ 4:00 ਵਜੇ ਤੋਂ ਬਾਅਦ ਇਨ੍ਹਾਂ ਚੌਕਾਂ ਤੋਂ ਬਚਣਾ ਚਾਹੀਦਾ ਹੈ।
ਇਨ੍ਹਾਂ ਸੜਕਾਂ ‘ਤੇ ਆਵਾਜਾਈ ਬੰਦ ਰਹੇਗੀ ——- ਸ਼ਾਮ 4 ਵਜੇ ਤੋਂ ਬਾਅਦ ਸੈਕਟਰ-33/34/44/45 ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਕ, ਸੈਕਟਰ-33/34 ਲਾਈਟ ਪੁਆਇੰਟ ਤੋਂ ਸੈਕਟਰ-34/35 ਲਾਈਟ ਪੁਆਇੰਟ, ਟੀ-ਪੁਆਇੰਟ ਸ਼ਾਮ ਮਾਲ ਤੋਂ ਪੋਲਕਾ ਮੋਡ ਤੱਕ ਦਾਖਲੇ ;’ਤੇ ਪਾਬੰਦੀ ਰਹੇਗੀ।
ਆਵਾਜਾਈ ਡਾਇਵਰਸ਼ਨ ———- ਗਊਸ਼ਾਲਾ ਚੌਕ (ਸੈਕਟਰ-44/45/50/51) ਤੋਂ ਫੈਦਾਨ ਜਾਂ ਕਜਹੇੜੀ ਚੌਕ ਵੱਲ; ਸੈਕਟਰ-44/45 ਲਾਈਟ ਪੁਆਇੰਟ (ਡਬਲ ਟੀ) ਤੋਂ ਸਾਊਥ ਐਂਡ ਜਾਂ ਗੁਰੂ ਚੌਕ ਵੱਲ; ਭਵਨ ਵਿਦਿਆਲਿਆ ਸਕੂਲ ਟੀ ਪੁਆਇੰਟ ਤੋਂ ਸੈਕਟਰ-33/45 ਚੌਕ ਵੱਲ।
ਇਨ੍ਹਾਂ ਥਾਵਾਂ ‘ਤੇ ਪਾਰਕਿੰਗ ਦੀ ਸਹੂਲਤ ਹੈ ——- ਸੈਕਟਰ-34 ਵਿੱਚ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ। ਟੀਪੀਟੀ ਲਾਈਟ ਪੁਆਇੰਟ ਤੋਂ ਆਉਣ ਵਾਲੇ ਲੋਕਾਂ ਨੂੰ ਸੈਕਟਰ-17 ਮਲਟੀਲੇਵਲ ਪਾਰਕਿੰਗ ਸੈਕਟਰ-17 ਵਿੱਚ ਪਾਰਕਿੰਗ ਦੀ ਸਹੂਲਤ ਮਿਲੇਗੀ, ਜਦਕਿ ਮੁਹਾਲੀ ਵਾਲੇ ਪਾਸੇ ਤੋਂ ਆਉਣ ਵਾਲੇ ਲੋਕਾਂ ਨੂੰ ਦੁਸਹਿਰਾ ਗਰਾਊਂਡ ਸੈਕਟਰ-43, ਲਕਸ਼ਮੀ ਨਰਾਇਣ ਮੰਦਿਰ ਦੇ ਸਾਹਮਣੇ ਖੁੱਲ੍ਹਾ ਮੈਦਾਨ ਸੈਕਟਰ-44 ਵਿੱਚ ਅਤੇ ਦੁਸਹਿਰਾ ਗਰਾਊਂਡ ਸੈਕਟਰ-45 ‘ਚ ਪਾਰਕਿੰਗ ਦੀ ਸਹੂਲਤ ਮਿਲੇਗੀ। ਜਦੋਂਕਿ ਟ੍ਰਿਬਿਊਨ ਚੌਕ ਤੋਂ ਆਉਣ ਵਾਲੇ ਵਾਹਨਾਂ ਲਈ ਮੰਡੀ ਗਰਾਊਂਡ ਸੈਕਟਰ-29 ਵਿੱਚ ਪਾਰਕਿੰਗ ਉਪਲਬਧ ਹੋਵੇਗੀ। ਜਿੱਥੋਂ ਸਮਾਗਮ ਵਾਲੀ ਥਾਂ ਲਈ ਸ਼ਟਲ ਬੱਸ ਸੇਵਾ ਉਪਲਬਧ ਹੋਵੇਗੀ। ਦਰਸ਼ਕਾਂ ਕੋਲ ਨਿਰਧਾਰਤ ਪਾਰਕਿੰਗ ਸਥਾਨਾਂ ਤੋਂ ਸ਼ਟਲ ਬੱਸ, ਓਲਾ, ਉਬੇਰ ਟੈਕਸੀ ਦਾ ਵਿਕਲਪ ਹੋਵੇਗਾ।