ਮੁੰਬਈ, 15 ਦਸੰਬਰ 2024 – ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ 2 ਨਾਨਸਟਾਪ ਕਮਾਈ ਕਰ ਰਹੀ ਹੈ। ਫਿਲਮ ਨੇ ਸਿਰਫ 10 ਦਿਨਾਂ ‘ਚ ਹੀ ਜ਼ਬਰਦਸਤ ਕਮਾਈ ਕਰ ਲਈ ਹੈ। 5 ਦਸੰਬਰ ਨੂੰ ਰਿਲੀਜ਼ ਹੋਈ ਪੁਸ਼ਪਾ 2 ਨੇ ਪਹਿਲੇ ਦਿਨ ਹਿੰਦੀ ਭਾਸ਼ਾ ‘ਚ 72 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਤੇ ਫਿਲਮ ਭਾਰਤ ‘ਚ ਕਮਾਈ ਦੇ ਮਾਮਲੇ ‘ਚ 800 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ। ਫਿਲਮ ਦੁਨੀਆ ਭਰ ‘ਚ ਵੀ ਖੂਬ ਕਮਾਈ ਕਰ ਰਹੀ ਹੈ।
ਸੈਕਨਿਲਕ ਦੀ ਰਿਪੋਰਟ ਮੁਤਾਬਕ ਪੁਸ਼ਪਾ 2 ਨੇ ਦੁਨੀਆ ਭਰ ‘ਚ 1190 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਪੁਸ਼ਪਾ 2 ਦੁਨੀਆ ਭਰ ਵਿੱਚ 1000 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ਸਭ ਤੋਂ ਤੇਜ਼ੀ ਨਾਲ ਭਾਰਤੀ ਫਿਲਮ ਬਣ ਗਈ ਹੈ। ਬਾਹੂਬਲੀ 2 ਨੂੰ ਇਹ ਰਿਕਾਰਡ ਬਣਾਉਣ ‘ਚ 10-11 ਦਿਨ ਲੱਗੇ ਪਰ ਪੁਸ਼ਪਾ ਨੇ ਇਹ ਕਾਰਨਾਮਾ 7 ਦਿਨਾਂ ‘ਚ ਕਰ ਦਿੱਤਾ।
ਫਿਲਮ ਦੇ 10ਵੇਂ ਦਿਨ ਦੇ ਵਿਸ਼ਵਵਿਆਪੀ ਕਲੈਕਸ਼ਨ ਦੇ ਅਧਿਕਾਰਤ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ 2 ਨੇ ਸਿਰਫ ਤਿੰਨ ਦਿਨਾਂ ਵਿੱਚ 621 ਕਰੋੜ ਰੁਪਏ ਦੀ ਵਿਸ਼ਵਵਿਆਪੀ ਕੁਲੈਕਸ਼ਨ ਕਰ ਲਈ ਸੀ। 5 ਦਿਨਾਂ ‘ਚ 922 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ। ਫਿਲਮ ਦੇ ਭਾਰਤੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 10 ਦਿਨਾਂ ‘ਚ 824 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਨੇ ਦਸਵੇਂ ਦਿਨ ਘਰੇਲੂ ਬਾਕਸ ਆਫਿਸ ‘ਤੇ 62.3 ਕਰੋੜ ਰੁਪਏ ਦਾ ਕਾਰੋਬਾਰ ਕੀਤਾ।