ਪ੍ਰਿਯੰਕਾ ਗਾਂਧੀ ਦੇ ਬੈਗ ਦੇ ਹੋਏ ਪਾਕਿਸਤਾਨ ‘ਚ ਚਰਚੇ

ਨਵੀਂ ਦਿੱਲੀ, 17 ਦਸੰਬਰ 2024: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਫਲਸਤੀਨ ਦੇ ਲੋਕਾਂ ਪ੍ਰਤੀ ਇਕਜੁੱਟਤਾ ਜ਼ਾਹਰ ਕਰਦੇ ਹੋਏ ਸੋਮਵਾਰ ਨੂੰ ਇਕ ਹੈਂਡਬੈਗ ਲੈ ਕੇ ਸੰਸਦ ਪਹੁੰਚੀ, ਜਿਸ ‘ਤੇ ‘ਫਲਸਤੀਨ’ ਲਿਖਿਆ ਹੋਇਆ ਸੀ। ਉਥੇ ਹੀ ਪ੍ਰਿਯੰਕਾ ਦੇ ਇਸ ਕਦਮ ਦੀ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਤਾਰੀਫ਼ ਕੀਤੀ ਹੈ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹਸਨ ਚੌਧਰੀ ਨੇ ਇੰਸਟਾਗ੍ਰਾਮ ‘ਤੇ ਪ੍ਰਿਯੰਕਾ ਗਾਂਧੀ ਦੀ ਬੈਗ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਜਵਾਹਰ ਲਾਲ ਨਹਿਰੂ ਵਰਗੇ ਮਹਾਨ ਸੁਤੰਤਰਤਾ ਸੈਨਾਨੀ ਦੀ ਪੋਤੀ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਪ੍ਰਿਯੰਕਾ ਬੌਣੇ ਲੋਕਾਂ ਵਿੱਚ ਉੱਚਾ ਖੜ੍ਹੀ ਹੈ। ਇਹ ਬੇਹੱਦ ਸ਼ਰਮਨਾਕ ਹੈ ਕਿ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ।

ਇੱਥੇ ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਕਈ ਮੌਕਿਆਂ ‘ਤੇ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਫਿਲਸਤੀਨੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਜੋ ਹੈਂਡਬੈਗ ਲਿਆ ਹੋਇਆ ਸੀ ਉਸ ‘ਤੇ ਅੰਗਰੇਜ਼ੀ ‘ਚ ‘Palestine’ (ਫਲਸਤੀਨ) ਲਿਖੇ ਹੋਣ ਦੇ ਨਾਲ ਫਲਸਤੀਨ ਨਾਲ ਸਬੰਧਤ ਕਈ ਚਿੰਨ੍ਹ ਵੀ ਬਣੇ ਹੋਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਮਿਆਦ ਵਧਾਈ ਜਾਵੇ ਤੇ ਸੈਨੇਟ ਚੋਣਾਂ ਲਈ ਸਮਾਂ ਸਾਰਣੀ ਐਲਾਨ ਕੀਤੀ ਜਾਵੇ: ਹਰਸਿਮਰਤ ਬਾਦਲ

ਸੰਜੇ ਦੱਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ