ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ: ਬੁਮਰਾਹ-ਆਕਾਸ਼ ਦੀਪ ਦੀ ਸਾਂਝੇਦਾਰੀ ਨੇ ਬਦਲਿਆ ਮੈਚ ਦਾ ਰੁਖ

ਨਵੀਂ ਦਿੱਲੀ, 18 ਦਸੰਬਰ 2024 – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਡਰਾਅ ਹੋ ਗਿਆ ਹੈ। ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਬੁੱਧਵਾਰ ਨੂੰ ਮੈਚ ਦੇ ਆਖਰੀ ਦਿਨ ਸਿਰਫ 25 ਓਵਰ ਹੀ ਸੁੱਟੇ ਜਾ ਸਕੇ। ਆਸਟ੍ਰੇਲੀਆ ਨੇ ਭਾਰਤ ਨੂੰ 275 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੀਂਹ ਕਾਰਨ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ।

ਮੀਂਹ ਤੋਂ ਪਹਿਲਾਂ ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 8 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ 4-4 ਦੌੜਾਂ ਬਣਾ ਕੇ ਅਜੇਤੂ ਪਰਤੇ। ਇਸ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀਆਂ 89 ਦੌੜਾਂ ‘ਤੇ 7 ਵਿਕਟਾਂ ਆਊਟ ਕਰ ਦਿੱਤੀਆਂ ਸਨ, ਫਿਰ ਕਪਤਾਨ ਪੈਟ ਕਮਿੰਸ ਨੇ ਪਾਰੀ ਐਲਾਨ ਦਿੱਤੀ ਸੀ। ਸਵੇਰੇ ਭਾਰਤੀ ਟੀਮ ਪਹਿਲੀ ਪਾਰੀ ‘ਚ 260 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ ਸੀ। ਇੱਥੇ ਕੰਗਾਰੂਆਂ ਨੂੰ ਪਹਿਲੀ ਪਾਰੀ ਵਿੱਚ 185 ਦੌੜਾਂ ਦੀ ਲੀਡ ਹਾਸਲ ਸੀ। ਆਸਟਰੇਲੀਆਈ ਟੀਮ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ।

ਇਕ ਸਮੇਂ ਭਾਰਤੀ ਟੀਮ ‘ਤੇ ਫਾਲੋਆਨ ਖੇਡਣ ਦਾ ਖ਼ਤਰਾ ਮੰਡਰਾ ਰਿਹਾ ਸੀ। ਟੀਮ ਨੇ ਪਹਿਲੀ ਪਾਰੀ ‘ਚ 213 ਦੌੜਾਂ ‘ਤੇ 9 ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ‘ਚ ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਦੀਪ ਦੀ ਜੋੜੀ ਨੇ ਆਖਰੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਨੇ ਫਾਲੋਆਨ ਤੋਂ ਬਚਾਇਆ।

ਇਸ ਡਰਾਅ ਤੋਂ ਬਾਅਦ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਚੱਲ ਰਹੀ ਹੈ। ਭਾਰਤ ਨੇ ਪਹਿਲਾ ਟੈਸਟ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਆਸਟਰੇਲੀਆ ਨੇ ਦੂਜਾ ਟੈਸਟ 10 ਵਿਕਟਾਂ ਨਾਲ ਜਿੱਤਿਆ ਸੀ। ਚੌਥਾ ਮੈਚ 26 ਦਸੰਬਰ ਤੋਂ ਮੈਲਬੌਰਨ ਦੇ MCG ਮੈਦਾਨ ‘ਤੇ ਖੇਡਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ MLA ਦੇ ਭਾਣਜੇ ਦਾ ਕਤਲ: ਝਗੜੇ ਤੋਂ ਬਾਅਦ 8 ਹਮਲਾਵਰਾਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, 2 ਸਾਥੀ ਵੀ ਜ਼ਖਮੀ

ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ: 287 ਮੈਚਾਂ ਵਿੱਚ ਲਈਆਂ 765 ਵਿਕਟਾਂ