ਭਾਰਤੀ ਮਹਿਲਾ ਟੀਮ ਨੇ 60 ਦੌੜਾਂ ਨਾਲ ਜਿੱਤਿਆ ਤੀਜਾ ਟੀ-20 ਮੈਚ: ਵੈਸਟਇੰਡੀਜ਼ ਨੂੰ ਸੀਰੀਜ਼ ‘ਚ 2-1 ਨਾਲ ਹਰਾਇਆ

ਮੁੰਬਈ, 20 ਦਸੰਬਰ 2024 – ਭਾਰਤੀ ਮਹਿਲਾ ਟੀਮ ਨੇ ਤੀਜੇ ਟੀ-20 ਵਿੱਚ ਵੈਸਟਇੰਡੀਜ਼ ਨੂੰ 60 ਦੌੜਾਂ ਨਾਲ ਹਰਾ ਦਿੱਤਾ ਹੈ। ਨਵੀਂ ਮੁੰਬਈ ‘ਚ ਵੀਰਵਾਰ ਨੂੰ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 217 ਦੌੜਾਂ ਬਣਾਈਆਂ। ਰਿਚਾ ਘੋਸ਼ ਨੇ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ 157 ਦੌੜਾਂ ਹੀ ਬਣਾ ਸਕੀ।

ਤੀਜੇ ਟੀ-20 ‘ਚ ਜਿੱਤ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾ ਅਤੇ ਵੈਸਟਇੰਡੀਜ਼ ਨੇ ਦੂਜਾ ਟੀ-20 ਜਿੱਤਿਆ ਸੀ। ਸਮ੍ਰਿਤੀ ਮੰਧਾਨਾ ਨੇ ਸੀਰੀਜ਼ ਦੇ ਤਿੰਨੋਂ ਟੀ-20 ਮੈਚਾਂ ਵਿੱਚ ਅਰਧ ਸੈਂਕੜੇ ਲਗਾਏ। ਵਨਡੇ ਸੀਰੀਜ਼ 22 ਦਸੰਬਰ ਤੋਂ ਸ਼ੁਰੂ ਹੋਵੇਗੀ।

ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਵੀਰਵਾਰ ਨੂੰ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲੇ ਹੀ ਓਵਰ ਵਿੱਚ ਉਮਾ ਛੇਤਰੀ ਦਾ ਵਿਕਟ ਗੁਆ ਦਿੱਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੀ। ਇੱਥੇ ਮੰਧਾਨਾ ਨੇ ਜੇਮਿਮਾਹ ਰੌਡਰਿਗਜ਼ ਨਾਲ ਪਾਰੀ ਖੇਡੀ। ਦੋਵਾਂ ਵਿਚਾਲੇ 98 ਦੌੜਾਂ ਦੀ ਸਾਂਝੇਦਾਰੀ ਹੋਈ।

ਜੇਮਿਮਾ 39 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਤੋਂ ਬਾਅਦ ਰਾਘਵੀ ਬਿਸ਼ਟ ਨੇ ਮੰਧਾਨਾ ਨਾਲ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਮੰਧਾਨਾ 47 ਗੇਂਦਾਂ ‘ਤੇ 77 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੇ 13 ਚੌਕੇ ਅਤੇ 1 ਛੱਕਾ ਲਗਾਇਆ। ਸੀਰੀਜ਼ ‘ਚ ਇਹ ਉਸ ਦਾ ਲਗਾਤਾਰ ਤੀਜਾ ਅਰਧ ਸੈਂਕੜਾ ਸੀ, ਉਸ ਨੇ ਪਹਿਲੇ ਅਤੇ ਦੂਜੇ ਟੀ-20 ‘ਚ ਵੀ ਅਰਧ ਸੈਂਕੜਾ ਲਗਾਇਆ ਸੀ। ਮੰਧਾਨਾ ਨੇ 15ਵੇਂ ਓਵਰ ‘ਚ ਹੀ ਆਪਣਾ ਵਿਕਟ ਗੁਆ ਦਿੱਤਾ, ਜੇਕਰ ਉਹ 20ਵੇਂ ਓਵਰ ਤੱਕ ਚੱਲਦੀ ਤਾਂ ਉਹ ਆਪਣਾ ਸੈਂਕੜਾ ਪੂਰਾ ਕਰ ਲੈਂਦੀ। ਉਸ ਨੂੰ ਡੌਟਿਨ ਨੇ ਮਿਡ-ਆਫ ‘ਤੇ ਸ਼ਿਨੇਲ ਹੈਨਰੀ ਦੇ ਹੱਥੋਂ ਕੈਚ ਕਰਵਾਇਆ।

ਮੰਧਾਨਾ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਬੱਲੇਬਾਜ਼ੀ ਕਰਨ ਆਈ। ਉਸ ਨੇ ਸਿਰਫ 21 ਗੇਂਦਾਂ ‘ਤੇ 5 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 54 ਦੌੜਾਂ ਦੀ ਪਾਰੀ ਖੇਡੀ। ਰਿਚਾ ਨੇ 18 ਗੇਂਦਾਂ ‘ਤੇ ਫਿਫਟੀ ਬਣਾਈ, ਜੋ ਟੀ-20 ਇਤਿਹਾਸ ‘ਚ ਸਭ ਤੋਂ ਘੱਟ ਗੇਂਦਾਂ ‘ਤੇ ਫਿਫਟੀ ਦਾ ਰਿਕਾਰਡ ਹੈ।

ਰਿਚਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਅਤੇ ਆਸਟ੍ਰੇਲੀਆ ਦੀ ਫੋਬੀ ਲਿਚਫੀਲਡ ਨੇ ਵੀ 18-18 ਗੇਂਦਾਂ ‘ਤੇ ਅਰਧ ਸੈਂਕੜੇ ਲਗਾਏ ਹਨ। ਵੈਸਟਇੰਡੀਜ਼ ਵੱਲੋਂ ਐਫੀ ਫਲੇਚਰ, ਆਲੀਆ ਐਲੀਨ, ਡਿਆਂਡਰਾ ਡੌਟਿਨ ਅਤੇ ਸ਼ਿਨੇਲ ਹੈਨਰੀ ਨੇ 1-1 ਵਿਕਟ ਲਿਆ।

ਰਾਘਵੀ ਬਿਸ਼ਟ 31 ਦੌੜਾਂ ਬਣਾ ਕੇ ਨਾਟ ਆਊਟ ਰਹੇ। ਉਸ ਦੇ ਸਾਹਮਣੇ ਸਜੀਵਨ ਸਜਨਾ ਨੇ ਆਖਰੀ ਗੇਂਦ ‘ਤੇ ਚੌਕਾ ਜੜ ਕੇ ਭਾਰਤ ਦੇ ਸਕੋਰ ਨੂੰ 217 ਦੌੜਾਂ ਤੱਕ ਪਹੁੰਚਾਇਆ। ਟੀ-20 ‘ਚ ਟੀਮ ਦਾ ਇਹ ਸਭ ਤੋਂ ਵੱਡਾ ਸਕੋਰ ਹੈ, ਇਸ ਤੋਂ ਪਹਿਲਾਂ ਟੀਮ ਨੇ ਇਸ ਸਾਲ ਏਸ਼ੀਆ ਕੱਪ ‘ਚ ਯੂਏਈ ਖਿਲਾਫ 5 ਵਿਕਟਾਂ ‘ਤੇ 201 ਦੌੜਾਂ ਬਣਾਈਆਂ ਸਨ।

ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਖਿਲਾਫ 195 ਦੌੜਾਂ ਬਣਾਈਆਂ ਸਨ, ਜੋ ਟੀਮ ਦਾ ਚੌਥਾ ਸਭ ਤੋਂ ਵੱਡਾ ਸਕੋਰ ਹੈ। ਮਹਿਲਾ ਟੀ-20 ‘ਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਅਰਜਨਟੀਨਾ ਦੇ ਨਾਂ ਹੈ, ਟੀਮ ਨੇ 2023 ‘ਚ ਚਿਲੀ ਖਿਲਾਫ 427 ਦੌੜਾਂ ਬਣਾਈਆਂ ਸਨ। ਟਾਪ-8 ਟੀਮਾਂ ‘ਚੋਂ ਇੰਗਲੈਂਡ ਦੀ ਮਹਿਲਾ ਟੀਮ ਨੇ 2018 ‘ਚ ਦੱਖਣੀ ਅਫਰੀਕਾ ਖਿਲਾਫ 250 ਦੌੜਾਂ ਦਾ ਰਿਕਾਰਡ ਬਣਾਇਆ ਹੈ।

ਭਾਰਤੀ ਮਹਿਲਾ ਟੀਮ ਨੇ ਪਹਿਲਾ ਅਤੇ ਤੀਜਾ ਟੀ-20 ਜਿੱਤ ਕੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਵੈਸਟਇੰਡੀਜ਼ ਨੇ ਦੂਜਾ ਮੈਚ 9 ਵਿਕਟਾਂ ਨਾਲ ਜਿੱਤ ਲਿਆ ਸੀ। ਦੋਵਾਂ ਵਿਚਾਲੇ 3 ਵਨਡੇ ਸੀਰੀਜ਼ 22 ਦਸੰਬਰ ਤੋਂ ਸ਼ੁਰੂ ਹੋਵੇਗੀ। ਬਾਕੀ ਮੈਚ 24 ਅਤੇ 27 ਦਸੰਬਰ ਨੂੰ ਖੇਡੇ ਜਾਣਗੇ। ਤਿੰਨੋਂ ਮੈਚ ਵਡੋਦਰਾ ਵਿੱਚ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰ ਰੋਜ਼ ਮੰਦਿਰ-ਮਸਜਿਦ ਵਿਵਾਦ ਉੱਠ ਰਿਹਾ, ਇਹ ਸਹੀ ਨਹੀਂ ਹੈ; ਕੁਝ ਲੋਕ ਸੋਚਦੇ ਹਨ ਕਿ ਅਜਿਹਾ ਕਰਨ ਨਾਲ ਉਹ ਹਿੰਦੂਆਂ ਦੇ ਆਗੂ ਬਣ ਜਾਣਗੇ – ਮੋਹਨ ਭਾਗਵਤ

ਪੰਜਾਬ-ਚੰਡੀਗੜ੍ਹ ‘ਚ ਅਜੇ ਸੀਤ ਲਹਿਰ ਤੋਂ ਰਾਹਤ ਨਹੀਂ: 10 ਜ਼ਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ