ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੇਡਾ ਦੇ ਮੌਜੂਦਾ ਚੇਅਰਮੈਨ ਐਚ ਐਸ ਹੰਸਪਾਲ ਦਾ ਦਿਹਾਂਤ

ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਦੇਹਾਂਤ

ਚੰਡੀਗੜ੍ਹ, 21 ਦਸੰਬਰ 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪੇਡਾ ਦੇ ਮੌਜੂਦਾ ਚੇਅਰਮੈਨ ਅਤੇ ਉੱਘੇ ਨਾਮਧਾਰੀ ਆਗੂ ਹਰਵਿੰਦਰ ਸਿੰਘ ਹੰਸਪਾਲ ਦਾ ਦਿਹਾਂਤ ਹੋ ਗਿਆ ਹੈ। ਨਾਮਧਾਰੀ ਹਰਵਿੰਦਰ ਸਿੰਘ ਦੋ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਇਸ ਮਗਰੋਂ ਉਹ 2022 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਸੂਤਰਾਂ ਮੁਤਾਬਕ ਦਿੱਲੀ ਦੇ ਮੈਕਸ ਹਸਪਤਾਲ ਵਿਚ ਉਹ ਰੂਟੀਨ ਚੈੱਕਅਪ ਲਈ ਗਏ ਸਨ, ਜਿੱਥੇ ਉਨ੍ਹਾਂ ਨੇ ਦਿੱਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਦੇਹਾਂਤ ਹੋ ਗਿਆ। ਨਾਮਧਾਰੀ ਹਰਵਿੰਦਰ ਹੰਸਪਾਲ ਦਾ ਅੰਤਿਮ ਸਸਕਾਰ 24 ਦਸੰਬਰ ਨੂੰ ਦਿਨ ਮੰਗਲਵਾਰ ਦਿੱਲੀ ਦਾ ਰਾਜੌਰੀ ਗਾਰਡਨ ਵਿਚ ਹੋਵੇਗਾ। ਹੰਸਪਾਲ ਦੇ ਦੇਹਾਂਤ ਨਾਲ ਨਾਮਧਾਰੀ ਸੰਪਰਦਾ ਵਿਚ ਸੋਗ ਦੀ ਲਹਿਰ ਹੈ।

ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ‘ਤੇ ਵੀ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਸੰਯੁਕਤ ਰਾਸ਼ਟਰ ਸੰਘ ਵਿਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ ਅਤੇ ਰਾਜ ਸਭਾ ਦੀ ਸਭਾ ਸਮਿਤੀ ਦੇ ਪ੍ਰਧਾਨ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ। ਹਾਲ ਹੀ ਵਿਚ ਹੰਸਪਾਲ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਅਤੇ ਮੌਜੂਦਾ ਸਮੇਂ ਵਿਚ ਉਹ ਆਮ ਆਦਮੀ ਪਾਰਟੀ ਦਾ ਹਿੱਸੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਪੁਲਿਸ ਇੰਸਪੈਕਟਰ ਦੀ ਗੋਲੀਆਂ ਮਾਰਕੇ ਹੱਤਿਆ

ਭੀੜ ਭਰੇ ਬਾਜ਼ਾਰ ਵਿੱਚ ਤੇਜ ਰਫਤਾਰ ਕਾਰ ਦਾ ਕਹਿਰ, ਕਈਆਂ ਦੀ ਮੌਤ