ਸ਼ਿਮਲਾ ‘ਚ ਸਿੰਘੂ ਬਾਰਡਰ ਤੋਂ ਗਏ 3 ਪੰਜਾਬੀ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਸ਼ਿਮਲਾ, 19 ਜਨਵਰੀ, 2021: ਸਿੰਘੂ ਬਾਰਡਰ ਤੋਂ ਹਿਮਾਚਲ ਦੇ ਲੋਕਾਂ ਨੂੰ ਨਵੇਂ ਖ਼ੇਤੀ ਕਾਨੂੰਨਾਂ ਦੀਆਂ ਖ਼ਾਮੀਆਂ ਬਾਰੇ ਜਾਗਰੂਕ ਕਰਨ ਲਈ ਇੱਥੇ ਪੁੱਜੇ 3 ਨੌਜਵਾਨਾਂ ਨੂੰ ਮਾਲ ਰੋਡ ’ਤੇ ਸ਼ਿਮਲਾ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪੰਜਾਬ ਦੇ ਇਹ 3 ਕਿਸਾਨਾਂ 26 ਜਨਵਰੀ ਨੂੰ ਕੀਤੀ ਜਾਣ ਟਰੈਕਟਰ ਪਰੇਡ ਲਈ ਸਮਰਥਨ ਜੁਟਾਉਣ ਸ਼ਿਮਲਾ ਪੁੱਜੇ ਸਨ ‘ਤੇ ਸ਼ਿਮਲਾ ਪੁਲਿਸ ਨੇ ਇਹਨਾਂ ਨੂੰ ਜ਼ਬਰਦਸਤੀ ਚੁੱਕ ਲਿਆ। ਜਦਕਿ ਨੌਜਵਾਨ ਚੀਕ ਚੀਕ ਕਹਿੰਦੇ ਰਹੇ ਕਿ ਉਹ ਕੋਈ ਨਾਅਰੇਬਾਜ਼ੀ ਨੀ ਕਰ ਰਹੇ।

ਇਹ ਨੌਜਵਾਨ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਤ ਹਨ ਜਿਹਨਾਂ ‘ਚੋਂ ਇਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਦਾ ਇਹ ਦੋਸ਼ ਹੈ ਕਿ ਇਹ ਸਾਰੇ ਕੁਝ ਹੋਰ ਕਿਸਾਨਾਂ ਨੂੰ ਨਾਲ ਲੈ ਕੇ ਰਿੱਜ ਮੈਦਾਨ ’ਤੇ ਪ੍ਰਦਰਸ਼ਨ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ।

ਨੌਜਵਾਨਾਂ ਨੂੰ ਹਿਰਾਸਤ ‘ਚ ਲਿਜਾਂਦੀ ਪੁਲਿਸ ਦੀ ਇੱਕ ਵੀਡੀੳ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਨੌਜਵਾਨਾਂ ਨਾਲ ਪੁਲਿਸ ਧੱਕਾਮੁੱਕੀ ਕਰਦੀ ਵੀ ਦੇਖੀ ਜਾ ਸਕਦੀ ਹੈ। ਮਾਲ ਰੋਡ ਤੋਂ ਇਨ੍ਹਾਂ ਤਿੰਨਾਂ ਨੂੰ ਜਬਰੀ ਫ਼ੜ ਕੇ ਪੁਲਿਸ ਥਾਣੇ ਲਿਜਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਚੌਥੇ ਅਤੇ ਆਖਰੀ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ ਹਰਾ ਕੇ ਜਿੱਤੀ ਟੈਸਟ ਲੜੀ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ