ਨਵੀਂ ਦਿੱਲੀ, 22 ਦਸੰਬਰ 2024 – ਭਾਰਤ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਦੀ ਸੀਰੀਜ਼ ਦੇ ਚੌਥੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਖੱਬੇ ਗੋਡੇ ‘ਤੇ ਸੱਟ ਲੱਗ ਗਈ ਜਦਕਿ ਆਕਾਸ਼ ਦੀਪ ਨੂੰ ਨੈੱਟ ‘ਤੇ ਦੇ ਹੱਥ ‘ਚ ਸੱਟ ਲੱਗ ਗਈ। ਚੌਥਾ ਟੈਸਟ, ਇੱਥੇ 26 ਦਸੰਬਰ ਤੋਂ ਸ਼ੁਰੂ ਹੋਵੇਗਾ। ਦੋਵੇਂ ਖਿਡਾਰੀ ਮੈਲਬੋਰਨ ਕ੍ਰਿਕਟ ਮੈਦਾਨ ‘ਤੇ ਆਊਟਡੋਰ ਅਭਿਆਸ ਖੇਤਰ ਵਿੱਚ ਥ੍ਰੋਡਾਊਨ ਦਾ ਸਾਹਮਣਾ ਕਰਦੇ ਹੋਏ ਜ਼ਖਮੀ ਹੋ ਗਏ ਸਨ ਜਿਸ ਨਾਲ ਟੀਮ ਨੂੰ ਇਸ ਦੋਹਰੀ ਸੱਟ ਨੇ ਚਿੰਤਾ ‘ਚ ਪਾ ਦਿੱਤਾ ਹੈ।
ਆਪਣੇ ਖੱਬੇ ਗੋਡੇ ‘ਤੇ ਸੱਟ ਲੱਗਣ ਤੋਂ ਬਾਅਦ, ਰੋਹਿਤ ਨੇ ਬੱਲੇਬਾਜ਼ੀ ਕਰਨਾ ਜਾਰੀ ਰੱਖਿਆ ਪਰ ਬਾਅਦ ਵਿੱਚ ਇੱਕ ਫਿਜ਼ੀਓਥੈਰੇਪਿਸਟ ਤੋਂ ਉਸ ਦਾ ਇਲਾਜ ਕਰਵਾਇਆ ਗਿਆ। ਉਹ ਥੋੜੀ ਦੇਰ ਲਈ ਕੁਰਸੀ ‘ਤੇ ਪੈਰ ਪਸਾਰ ਕੇ ਬੈਠ ਗਿਆ, ਗੋਡਿਆਂ ‘ਤੇ ਬਰਫ਼ ਲਗਾਈ ਤੇ ਫਿਰ ਸਾਵਧਾਨੀ ਨਾਲ ਚਲਾ ਗਿਆ। ਹਾਲਾਂਕਿ ਉਸਦੀ ਸਥਿਤੀ ਬਾਰੇ ਕੋਈ ਅਧਿਕਾਰਤ ਅਪਡੇਟ ਨਹੀਂ ਹੈ। ਪਰ ਹੱਥ ‘ਤੇ ਸੱਟ ਲੱਗਣ ਵਾਲੇ ਆਕਾਸ਼ ਕਿਹਾ ਕਿ ਦੋਵੇਂ ਨਿਯਮਤ ਸੱਟਾਂ ਸਨ। ਉਸ ਨੇ ਕਿਹਾ ਕਿ ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਤਾਂ ਅਜਿਹੇ ਝਟਕੇ ਆਮ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ (ਅਭਿਆਸ ਪਿੱਚ) ਵਿਕਟ ਚਿੱਟੀ ਗੇਂਦ ਲਈ ਸੀ, ਜਿਸ ਕਾਰਨ ਕਈ ਵਾਰ ਗੇਂਦ ਹੇਠਾਂ ਰਹਿੰਦੀ ਹੈ। ਆਕਾਸ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਪਰ ਸਿਖਲਾਈ ਵਿੱਚ ਇਹ ਝਟਕੇ ਆਮ ਹਨ। ਇਸ ਕਾਰਨ ਕੋਈ ਵੱਡੀ ਚਿੰਤਾ ਦੀ ਗੱਲ ਨਹੀਂ ਹੈ।”