ਪੰਜਾਬ ‘ਚ ਬਣੇਗਾ ਨਵਾਂ 110 ਕਿੱਲੋਮੀਟਰ ਲੰਮਾ ਹਾਈਵੇਅ, ਪੜ੍ਹੋ ਵੇਰਵਾ

ਨਵੀਂ ਦਿੱਲੀ, 22 ਦਸੰਬਰ 2024 – ਨੈਸ਼ਨਲ ਹਾਈਵੇਜ਼ ਆਫ਼ ਇੰਡੀਆ ਪੰਜਾਬ ਲਈ ਇਕ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ, ਜਿਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਆਸਾਨੀ ਹੋਵੇਗੀ। ਜਾਣਕਾਰੀ ਮੁਤਾਬਰ NHAI ਨੇ ਪੰਜਾਬ ਲਈ ਨਵਾਂ ਪ੍ਰੋਜੈਕਟ ਤਿਆਰ ਕੀਤਾ ਹੈ। ਇਹ ਪ੍ਰਾਜੈਕਟ ਕਾਫੀ ਸਮੇਂ ਰੁਕਿਆ ਹੋਇਆ ਸੀ, ਜੋ ਹੁਣ ਇਹ ਅੱਗੇ ਵਧ ਰਿਹਾ ਹੈ। ਇਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ 50 ਕਿਲੋਮੀਟਰ ਘੱਟ ਜਾਵੇਗੀ। ਇਸ ਸੜਕ ਦੇ ਬਣਨ ਨਾਲ ਬਠਿੰਡਾ, ਮੁਕਤਸਰ, ਅਬੋਹਰ ਤੋਂ ਇਲਾਵਾ ਰਾਜਸਥਾਨ ਦੇ ਲੋਕ ਜੋ ਬਠਿੰਡਾ ਰਾਹੀਂ ਚੰਡੀਗੜ੍ਹ ਜਾਂਦੇ ਹਨ, ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।

ਇਸ ਵੇਲੇ ਚੰਡੀਗੜ੍ਹ ਜਾਣ ਲਈ ਲੋਕਾਂ ਨੂੰ ਬਠਿੰਡਾ ਤੋਂ ਬਰਨਾਲਾ, ਸੰਗਰੂਰ, ਪਟਿਆਲਾ ਰਾਹੀਂ ਜਾਣਾ ਪੈਂਦਾ ਹੈ। ਇਹ ਸੜਕ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਬਰਨਾਲਾ ਤੋਂ ਚੰਡੀਗੜ੍ਹ ਤੱਕ ਲਿੰਕ ਸੜਕ ਮਿਲ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਜਾਣ ਦੀ ਲੋੜ ਨਹੀਂ ਪਵੇਗੀ।

ਇਸ ਤਹਿਤ ਬਰਨਾਲਾ ਤੋਂ ਮੁਹਾਲੀ ਆਈ. ਟੀ. ਸਿਟੀ ਤੱਕ ਇੱਕ ਵੱਖਰੀ ਸੜਕ ਬਣਾਈ ਜਾਵੇਗੀ। ਇਹ ਸੜਕ ਬਰਨਾਲਾ ਤੋਂ ਮਲੇਰਕੋਟਲਾ-ਸਰਹਿੰਦ-ਮੋਹਾਲੀ ਤੱਕ ਬਣਾਈ ਜਾਵੇਗੀ। ਇਸ ਸਮੇਂ ਸਰਹਿੰਦ-ਮੁਹਾਲੀ ਸੜਕ ਦਾ ਨਿਰਮਾਣ ਚੱਲ ਰਿਹਾ ਹੈ। ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਸਰਹਿੰਦ ਤੋਂ ਬਰਨਾਲਾ ਸੜਕ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਇਹ ਸੜਕ ਬਠਿੰਡਾ ਤੋਂ ਲੁਧਿਆਣਾ ਤੱਕ ਬਣ ਰਹੀ ਛੇ ਮਾਰਗੀ ਸੜਕ ਨਾਲ ਵੀ ਜੁੜ ਜਾਵੇਗੀ। NHAI ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟ ਦੇ ਅਨੁਸਾਰ ਇਹ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ, ਜੋ ਚੰਡੀਗੜ੍ਹ ਨੂੰ ਬਰਨਾਲਾ ਤੋਂ ਮਲੇਰਕੋਟਲਾ, ਖੰਨਾ ਬਾਈਪਾਸ, ਸਰਹਿੰਦ ਅਤੇ ਮੋਹਾਲੀ ਰਾਹੀਂ ਜੋੜੇਗਾ। ਇਸ ਦੀ ਦੂਰੀ 110 ਕਿਲੋਮੀਟਰ ਹੋਵੇਗੀ। ਇਹ ਸੜਕ ਲੁਧਿਆਣਾ ਤੋਂ ਅਜਮੇਰ ਤੱਕ ਬਣ ਰਹੇ ਆਰਥਿਕ ਗਲਿਆਰੇ ਨਾਲ ਵੀ ਜੁੜ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ ਅੰਡਰ-19 ਮਹਿਲਾ ਏਸ਼ੀਆ ਕੱਪ ਦਾ ਖਿਤਾਬ

ਆਮ ਆਦਮੀ ਪਾਰਟੀ ਲੋਕਲ ਬਾਡੀ ਚੋਣਾਂ ਵਿੱਚ 55% ਤੋਂ ਵੱਧ ਸੀਟਾਂ ਜਿੱਤੀ, 961 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ – ਅਮਨ ਅਰੋੜਾ