ਫੌਜ ਦਾ ਹੌਲਦਾਰ ਨਿਕਲਿਆ ਏਟੀਐਮ ਚੋਰ: ਯੂਟਿਊਬ ਤੋਂ ਤਕਨੀਕ ਸਿੱਖੀ, ਦੋ ਸਾਥੀਆਂ ਸਮੇਤ ਗ੍ਰਿਫ਼ਤਾਰ

ਗੁਰਦਾਸਪੁਰ, 12 ਜਨਵਰੀ 2025 – ਤਿਬੜੀ ਆਰਮੀ ਕੈਂਟ ਵਿੱਚ ਤਾਇਨਾਤ ਹਵਲਦਾਰ ਨੂੰ ਉਸਦੇ ਦੋ ਸਾਥੀਆਂ ਸਮੇਤ ਬਟਾਲਾ ਪੁਲਿਸ ਵੱਲੋਂ ਸਾਥੀਆਂ ਸਮੇਤ ਬੈਂਕਾਂ ਦੇ ਏਟੀਐਮ ਕੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬਟਾਲਾ ਪੁਲਿਸ ਨੇ ਇਹਨਾਂ ਵੱਲੋਂ ਹੁਣ ਤੱਕ ਦੋ ਏ.ਟੀ.ਐਮ ਕੱਟਣ ਦੀ ਕੋਸ਼ਿਸ਼ ਕਰਨ ਦਾ ਖੁਲਾਸਾ ਕੀਤਾ ਹੈ। ਪੁਲੀਸ ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।

ਐਸ ਪੀ ਡੀ ਗੁਰਪ੍ਰੀਤ ਸਿੰਘ ਸਹੋਤਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ 14 ਜਾਟ ਰੈਜੀਮੈਂਟ ਵਿੱਚ ਤਾਇਨਾਤ ਫੌਜੀ ਹੌਲਦਾਰ ਪ੍ਰਵੀਨ ਕੁਮਾਰ ਨੇ ਆਪਣੇ ਦੋ ਸਾਥੀਆਂ ਹੀਰਾ ਮਸੀਹ ਜੋਂ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਹੈ ਅਤੇ ਉਸ ਕੋਲ ਅੰਦਰ ਆਉਣ ਜਾਣ ਦਾ ਪਾਸ ਵੀ ਹੈ ਅਤੇ ਗੋਲਡੀ ਦੋਵੇਂ ਵਾਸੀ ਸੋਰੀਆਂ ਬਾਂਗਰ ਥਾਣਾ ਕਾਹਨੂੰਵਾਨ ਨਾਲ ਮਿਲ ਕੇ ਹੁਣ ਤੱਕ ਦੋ ਏ.ਟੀ.ਐਮ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਵੱਲੋਂ 6 ਜਨਵਰੀ ਨੂੰ ਬਟਾਲਾ ਦੇ ਪਿੰਡ ਡੇਅਰੀਵਾਲ ਦਰੋਗਾ ਵਿੱਚ ਐਸਬੀਆਈ ਦੇ ਏਟੀਐਮ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ 7 ਜਨਵਰੀ ਦੀ ਰਾਤ ਨੂੰ ਹੀ ਦੀਨਾ ਨਗਰ ਦੇ ਪਿੰਡ ਭਟੋਆ ਵਿੱਚ ਪੀਐਨਬੀ ਦਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਕੋਲੋਂ ਗੈਸ ਸਿਲੰਡਰ, ਕਟਰ ਅਤੇ ਇੱਕ ਬਾਈਕ ਬਰਾਮਦ ਕੀਤੀ ਗਈ ਹੈ।

ਪੁਲੀਸ ਅਨੁਸਾਰ ਮੁਲਜ਼ਮਾਂ ਨੇ ਯੂ-ਟਿਊਬ ਦੇਖ ਕੇ ਏਟੀਐਮ ਕੱਟਣ ਦੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਗੈਸ ਸਿਲੰਡਰ ਅਤੇ ਕਟਰ ਆਨਲਾਈਨ ਮੰਗਵਾਏ ਅਤੇ ਤਿੰਨਾਂ ਨੇ ਮਿਲ ਕੇ ਇਹਨਾਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੋਨਾਂ ਵਿੱਚ ਨਾਕਾਮ ਰਹੇ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ: ਕਿਸਾਨ ਅੰਦੋਲਨ ਅਤੇ ਸੰਗਠਨਾਤਮਕ ਮੁੱਦਿਆਂ ‘ਤੇ ਕੀਤੀ ਚਰਚਾ

ਮਹਿਤਪੁਰ ਗੋਲੀਬਾਰੀ ਮਾਮਲਾ: ਪੁਲਿਸ ਨੇ ਜੇਕੇ ਰੈਸਟੋਰੈਂਟ ਗੋਲੀਬਾਰੀ ਘਟਨਾ ‘ਚ ਸ਼ਾਮਲ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ